ਮੌਤ ਜਦ ਦੁਨੀਆਂ ਤੋਂ ਰੁਕਸਤ ਹੋਣਾ, ਜੱਗ ਉੱਤੇ ਮੁੜਕੇ ਨਹੀਂ ਆਉਣਾਂ। ਮਿੱਟੀ ਵਿੱਚੋਂ ਜਨਮ ਲਿਆ ਤੂੰ, ਮੁੜ ਮਿੱਟੀ ਵਿੱਚ ਮਿੱਟੀ ਹੋਣਾ। ਜਿੰਨ੍ਹਾ ਉੱਪਰ ਮਾਣ ਕਰੇ ਤੂੰ, ਉਹਨਾ ਦੇਖਣ ਤੱਕ ਨਹੀਂ ਆਉਣਾਂ। ਰੁਸ ਜਾਣਾ ਤੈ ਦੁਨੀਆਂ ਨਾਲੋਂ, ਨਹੀ ਕਿਸੇ ਨੇ ਆਣ ਮਨਾਉਣਾ। ਸੁੱਚਾ ਨਹਾਉਣਾ ਦੋ ਵਾਰੀ ਦਾ, ਇੱਕ ਜੰਮਿਆਂ ਇੱਕ ਮਰਕੇ ਨਹਾਉਣਾ। ਨਾਮ ਧਿਆ ਲੈ ਉਸ ਮਾਲਕ ਦਾ, ਜੋ ਹੈ ਤੇਰੇ ਨਾਲ ਖਲੋਣਾ। ਚੰਗੇ ਕ੍ਰਮ ਕਰੀ ਜਾ ਬੰਦੇ, ਹਿਸਾਬ ਤੇਰੇ ਕਰਮਾਂ ਦਾ ਹੋਣਾ। ਅਮਰ ਨਹੀ ਕੋਈ ਏਥੇ "Vicky", ਮੌਤ ਭੈੜੀ ਨੇ ਸਭ ਨੂੰ ਆਉਣਾਂ। ਮੌਤ ਭੈੜੀ ਨੇ ਸਭ ਨੂੰ ਆਉਣਾਂ।। ©Vicky wanted #Death Sakshi Dhingra Sudha Tripathi ਜੀਵਨ ਅਤੇ ਮੌਤ