Nojoto: Largest Storytelling Platform

#_ਇਸ਼ਕੇ_ਦਾ_ਮਾਲੀ ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ, ਜਿਸਨ

#_ਇਸ਼ਕੇ_ਦਾ_ਮਾਲੀ

ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ,
ਜਿਸਨੇ ਵੀ ਇਸ਼ਕ ਬਣਾਇਆ ਹੋਣਾਂ।
ਰੱਬ ਰੂਪ ਪੁਜਾਰੀ ਇਸ਼ਕ ਦਾ ਉਹ,
ਬੱਸ ਪਿਆਰ ਵੰਡਣ ਹੀ ਆਇਆ ਹੋਣਾਂ।
ਰੱਬ ਦਾ ਹੀ ਦੂਜਾ ਨਾਂਮ ਇਸ਼ਕ,
ਉਹਨੇ ਦੁਨੀਆਂ ਨੂੰ ਸਮਝਾਇਆ ਹੋਣਾਂ।
ਉਹਨੇ ਨਫ਼ਰਤ ਭਰੀ ਇਸ ਦੁਨੀਆਂ ਦੇ,
ਕਿੰਝ ਦਿਲਾਂ ਵਿੱਚ ਇਸ਼ਕ ਜਗਾਇਆ ਹੋਣਾਂ।
ਬਣੇ ਵੈਰੀ ਤਾ ਹੋਣਗੇ ਲੋਕ ਉਹਦੇ,
ਉਹਨੂੰ ਮਾਰਨ ਦਾ ਜੋਰ ਤਾਂ ਲਾਇਆ ਹੋਣਾਂ।
ਜਦ ਰੁੱਤ ਸੀ ਚੱਲਦੀ ਨਫ਼ਰਤ ਦੀ,
ਉਹਨੇ ਕਿੱਦਾਂ ਇਸ਼ਕ ਉਘਾਇਆ ਹੋਣਾਂ।
ਬੂਟਾ ਇਸ਼ਕ ਦਾ ਤਾਹੀ ਉੱਘ ਚੱਲਿਆ,
ਉਹਨੇ ਦਿਲ ਦਾ ਖੂਨ ਪਿਲਾਇਆ ਹੋਣਾਂ।
ਉਸ ਇਸ਼ਕ ਦੇ ਬੂਟੇ ਨੂੰ ਯਾਰੋ,
ਜਦ ਚੜ੍ਹਕੇ ਜੋਬਨ ਆਇਆ ਹੋਣਾਂ।
ਫਿਰ ਨਫ਼ਰਤ ਭਰੀ ਇਸ ਦੁਨੀਆਂ ਨੇ,
ਬੜਾ ਜੁਲਮ ਮਾਲੀ ਤੇ ਢਾਇਆ ਹੋਣਾਂ।
ਬੂਟਾ ਇਸ਼ਕ ਦਾ ਚੱਲਿਆ ਬਚਾ ਜਿਹੜਾ,
ਲੋਕਾਂ ਮਾਲੀ ਤਾ ਮਾਰ ਮੁਕਾਇਆ ਹੋਣਾਂ।
ਮਾਲੀ ਮਰਨ ਪਿੱਛੋਂ ਉਸ ਬੂਟੇ ਨੂੰ,
ਨਹੀ ਪਾਣੀ ਕਿਸੇ ਨੇ ਪਾਇਆ ਹੋਣਾਂ।
ਲੱਗੇ ਉਡੀਕ ਰਿਹੈ ਉਸ ਮਾਲੀ ਨੂੰ,
ਵਿੱਕੀ " ਇਸ਼ਕ ਤਾਹੀ ਕੁਮਲਾਇਆ ਹੋਣਾਂ।

©Vicky wanted #love  Anshu writer  –Varsha Shukla  Sudha Tripathi  Anupriya  Sakshi Dhingra
#_ਇਸ਼ਕੇ_ਦਾ_ਮਾਲੀ

ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ,
ਜਿਸਨੇ ਵੀ ਇਸ਼ਕ ਬਣਾਇਆ ਹੋਣਾਂ।
ਰੱਬ ਰੂਪ ਪੁਜਾਰੀ ਇਸ਼ਕ ਦਾ ਉਹ,
ਬੱਸ ਪਿਆਰ ਵੰਡਣ ਹੀ ਆਇਆ ਹੋਣਾਂ।
ਰੱਬ ਦਾ ਹੀ ਦੂਜਾ ਨਾਂਮ ਇਸ਼ਕ,
ਉਹਨੇ ਦੁਨੀਆਂ ਨੂੰ ਸਮਝਾਇਆ ਹੋਣਾਂ।
ਉਹਨੇ ਨਫ਼ਰਤ ਭਰੀ ਇਸ ਦੁਨੀਆਂ ਦੇ,
ਕਿੰਝ ਦਿਲਾਂ ਵਿੱਚ ਇਸ਼ਕ ਜਗਾਇਆ ਹੋਣਾਂ।
ਬਣੇ ਵੈਰੀ ਤਾ ਹੋਣਗੇ ਲੋਕ ਉਹਦੇ,
ਉਹਨੂੰ ਮਾਰਨ ਦਾ ਜੋਰ ਤਾਂ ਲਾਇਆ ਹੋਣਾਂ।
ਜਦ ਰੁੱਤ ਸੀ ਚੱਲਦੀ ਨਫ਼ਰਤ ਦੀ,
ਉਹਨੇ ਕਿੱਦਾਂ ਇਸ਼ਕ ਉਘਾਇਆ ਹੋਣਾਂ।
ਬੂਟਾ ਇਸ਼ਕ ਦਾ ਤਾਹੀ ਉੱਘ ਚੱਲਿਆ,
ਉਹਨੇ ਦਿਲ ਦਾ ਖੂਨ ਪਿਲਾਇਆ ਹੋਣਾਂ।
ਉਸ ਇਸ਼ਕ ਦੇ ਬੂਟੇ ਨੂੰ ਯਾਰੋ,
ਜਦ ਚੜ੍ਹਕੇ ਜੋਬਨ ਆਇਆ ਹੋਣਾਂ।
ਫਿਰ ਨਫ਼ਰਤ ਭਰੀ ਇਸ ਦੁਨੀਆਂ ਨੇ,
ਬੜਾ ਜੁਲਮ ਮਾਲੀ ਤੇ ਢਾਇਆ ਹੋਣਾਂ।
ਬੂਟਾ ਇਸ਼ਕ ਦਾ ਚੱਲਿਆ ਬਚਾ ਜਿਹੜਾ,
ਲੋਕਾਂ ਮਾਲੀ ਤਾ ਮਾਰ ਮੁਕਾਇਆ ਹੋਣਾਂ।
ਮਾਲੀ ਮਰਨ ਪਿੱਛੋਂ ਉਸ ਬੂਟੇ ਨੂੰ,
ਨਹੀ ਪਾਣੀ ਕਿਸੇ ਨੇ ਪਾਇਆ ਹੋਣਾਂ।
ਲੱਗੇ ਉਡੀਕ ਰਿਹੈ ਉਸ ਮਾਲੀ ਨੂੰ,
ਵਿੱਕੀ " ਇਸ਼ਕ ਤਾਹੀ ਕੁਮਲਾਇਆ ਹੋਣਾਂ।

©Vicky wanted #love  Anshu writer  –Varsha Shukla  Sudha Tripathi  Anupriya  Sakshi Dhingra
ramandeepgill4016

Vicky wanted

New Creator