Nojoto: Largest Storytelling Platform

ਚੱਲ ਜਿੰਦੇ ਕੁਝ ਐਸਾ ਕਰੀਏ , ਜੱਗ ਸਾਨੂੰ ਨਾ ਭੁੱਲੇ । ਕਰੀਏ

ਚੱਲ ਜਿੰਦੇ ਕੁਝ ਐਸਾ ਕਰੀਏ ,
ਜੱਗ ਸਾਨੂੰ ਨਾ ਭੁੱਲੇ ।
ਕਰੀਏ ਅੰਬਰ ਆਪਣੇ ਹਿੱਸੇ ,
ਬਣ ਜਾਈਏ ਅਣਮੁੱਲੇ ।
ਖੰਭਾਂ ਦਾ ਇਕ ਰੁੱਗ ਬਣਾ ਕੇ ,
ਮੋਢਿਆਂ ਉੱਤੇ ਧਰੀਏ ।
ਸਿੱਖੀਏ ਉੱਡਣਾ ਉਚ-ਅਸਮਾਨੀ ,
ਹੌਸਲਾ ਐਸਾ ਕਰੀਏ l
ਖੰਭਾਂ ਦਾ ਇਕ ਰੁੱਗ ਬਣਾ ਕੇ ,
........................


ਹੱਸਦੇ ਦੰਦਾਂ ਸੰਗ ਪ੍ਰੀਤਾਂ ,
ਜੱਗ ਦੀ ਰੀਤ ਪੁਰਾਣੀ ।
ਰੋਂਦੇ ਚਿਹਰੇ ਸੱਭ ਦੁਰਕਾਰੇ ,
ਪੀੜ ਕਿਸੇ ਨਾ ਜਾਣੀ ।
ਰੋਣੇ ਜਿੰਦਗੀ ਦੇ ਵਿੱਚੋਂ ਕੱਢੀਏ ,
ਹਾਸੇ ਖੁਸ਼ੀਆਂ ਭਰੀਏ ।
ਖੰਭਾਂ ਦਾ ਇਕ ਰੁੱਗ ਬਣਾ ਕੇ ,
........................


ਛੋਟੇ ਹਾਂ ਪਰ ਸੁਪਨੇ ਵੱਡੇ ,
ਰਹਿਣ ਦੇਣੇ ਨਾ ਅਧੂਰੇ ।
ਮਿਹਨਤਾਂ ਅੱਗੇ ਪੱਥਰ ਪਿਘਲੇ ,
ਹੁੰਦੇ ਸੁਪਨੇ ਪੂਰੇ ।
ਸੂਰਜ ਵਾਂਗੂੰ ਮਘੀਏ ਤਪੀਏ ,
ਨੇਰ੍ਹਿਆਂ ਵਿਚ ਨਾ ਠਰੀਏ ।
ਖੰਭਾਂ ਦਾ ਇਕ ਰੁੱਗ ਬਣਾ ਕੇ ,
........................


ਅੰਬਰ ਸਾਡਾ ਜਗਤ ਏ ਸਾਰਾ ,
ਖੰਭ ਕਿਤਾਬਾਂ ਹੋਣੇ ।
ਗਿਆਨ ਹੌਸਲਾ ਬਣ ਜਾਊ ਸਾਡਾ ,
ਗੀਤ ਤਰੱਕੀਆਂ ਗਉਣੇ ।
ਕਹੇ ਹਰਜੀਤ ਆਓ ! ਹਿੰਮਤਾਂ ਕਰੀਏ
ਮਿਹਨਤਾਂ ਤੋਂ ਨਾ ਡਰੀਏ ।
ਖੰਭਾਂ ਦਾ ਇਕ ਰੁੱਗ ਬਣਾ ਕੇ ,
........................

©Harjit Dildar
  #Preying  ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ Attitude

#Preying ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ Attitude

126 Views