Nojoto: Largest Storytelling Platform

( ਪਾਣੀ ) ਪਸ਼ੂ, ਪੰਛੀ ਤੇ ਰੁੜੀਆਂ ਕਾਰਾਂ। ਗਲ ਤੱਕ ਆਈਆਂ

( ਪਾਣੀ )
ਪਸ਼ੂ, ਪੰਛੀ  ਤੇ  ਰੁੜੀਆਂ  ਕਾਰਾਂ।
ਗਲ ਤੱਕ ਆਈਆਂ ਪੌਣ ਬਹਾਰਾਂ।

ਹੰਝੂਆਂ  ਨੂੰ  ਵੀ  ਰੋੜ  ਲੈ  ਗਿਆ,
ਪਾਣੀ  ਦਾ  ਏ  ਤਰ-ਤੇਜ਼  ਫ਼ੁਹਾਰਾ।

ਸਤਲੁਜ, ਬਿਆਸ, ਰਾਵੀ ਤੇ ਯਮਨਾ,
ਸਭ ਰਲ  ਕੇ ਕੀਤਾ  ਇਹਨਾਂ ਚਾਰਾਂ।

ਅੱਜ ਉੱਚੀਆਂ ਕੰਧਾਂ ਪਹਿਲਾਂ ਡਿੱਗੀਆਂ,
ਕੀ  ਉੱਚੀ  ਥਾਂ  ਤੋਂ  ਮੈਂ  ਵਾਜਾਂ  ਮਾਰਾਂ।

ਉੰਝ  ਬੰਦਾ  ਰੋਜ਼  ਸੀ  ਪਾਣੀ  ਪੀਂਦਾ,
ਅੱਜ ਪਾਣੀ ਪੀ ਗਿਆ ਬੰਦਾ ਸਾਰਾ।

ਗੁਆਂਢੀਆਂ  ਕੀਤੀ  ਸ਼ਰੀਕੇ  ਬਾਜ਼ੀ, 
ਬਸ ਸਾਥ ਨਿਭਾਇਆ ਵਿਛੜੇ ਯਾਰਾਂ।

           #sgurjant620

©Gurbatth Takipur
  #punjabflooded2023 
#ਪੰਜਾਬ #poetry #sad #song 
#sgurjant620
gurbatthtkipur7213

Jhelum

New Creator

#punjabflooded2023 #ਪੰਜਾਬ poetry #SAD song #sgurjant620 #Song #ਸ਼ਾਇਰੀ

287 Views