White ਉਹ ਕਹਿੰਦੀ ਸਾਰਾ ਦਿਨ ਭੰਡ ਦਾ ਰਹਿਣਾ ਮੈਂਨੂੰ, ਕਦੇ ਮੇਰੀ ਥਾਂ ਤੇ ਆ ਕੇ ਤਾਂ ਦੇਖ, ਕਿੰਝ ਸਮਝਾਉਂਦੀ ਮੈਂਨੂੰ ਮਾਂ ਮੇਰੀ, ਕਦੇ ਮਮਤਾ ਉਹਦੀ ਤੱਕ ਕੇ ਤਾਂ ਦੇਖ, ਹਰ ਵੇਲੇ ਜਿਹਦੀ ਲਾਜ ਪੈਂਦੀ ਰੱਖਣੀ, ਬਾਬਲ ਮੇਰੇ ਦੀ ਚਿੱਟੀ ਪੱਗੜੀ ਤਾਂ ਦੇਖ, ਮੈਂ ਫੇਰ ਵੀ ਸੱਜਣਾਂ ਤੈਨੂੰ ਪਿਆਰ ਕੀਤਾ, ਤੂੰ ਥੋੜ੍ਹੀ ਜਿਹੀ ਲਾਜ ਮੇਰੀ ਰੱਖ ਕੇ ਤਾਂ ਦੇਖ, ਤੇਰੇ ਕਰਕੇ ਕਿੰਨੇ ਲੋਕ ਮੈਂਨੂੰ ਮਾੜਾ ਕਹਿੰਦੇ ਹੋਣਗੇ, ਤੈਨੂੰ ਪਿਆਰ ਦੀ ਸੌਂਹ ਤੂੰ ਚੁੱਪ ਵੱਟ ਕੇ ਤਾਂ ਦੇਖ, ਅਮਨ ਤੂੰ ਲੋਕਾਂ ਪਿੱਛੇ ਲੱਗ ਬੇਵਫ਼ਾ ਕਹਿਣਾ ਏਂ, ਕਦੇ ਪਹਿਲਾਂ ਵਾਂਗੂੰ ਮੈਂਨੂੰ ਰੱਬ ਦੀ ਥਾਂ ਰੱਖ ਕੇ ਤਾਂ ਦੇਖ... ਅਮਨ ਮਾਜਰਾ ©Aman Majra #Sad_Status