ਰਾਵਣ ਅੱਜ ਕੱਲ੍ਹ ਦੇ ਲੋਕਾਂ ਤੋ, ਯਾਰੋ ਲੱਖ ਚੰਗਾ ਸੀ ਰਾਵਣ। ਕੋਈ ਮਰੇ ਨਾਂ ਵੈਰੀ ਤੋ, ਜੇ ਨਾਂ ਆਪਣੇ ਦਗਾ ਕਮਾਵਣ। ਸੱਚ ਕਿਹਾ ਸਿਆਣਿਆਂ ਨੇ, ਘਰ ਦੇ ਭੇਤੀ ਲੰਕਾ ਢਾਵਣ। ਅੱਜ ਕੱਲ੍ਹ ਦੇ ਲੋਕਾਂ ਤੋ, ਯਾਰੋ ਲੱਖ ਚੰਗਾ ਸੀ ਰਾਵਣ। ਸੀਤਾ ਨੂੰ ਰੱਖਿਆ ਇੱਜਤ ਨਾਲ, ਨਾਂ ਉਸ ਤੇ ਪੈਣ ਦਿੱਤਾ ਪਰਛਾਵਾ। ਇੱਜਤਾਂ ਦੇ ਰਾਖਿਆਂ ਤੋ, ਯਾਰੋ ਮੈ ਤਾਂ ਸਦਕੇ ਜਾਵਾ। ਜਿਹੜੇ ਭੈਣ ਦੀ ਇਜਤ ਲਈ, ਨਾਲ ਭਗਵਾਨ ਦੇ ਵੀ ਭਿੜ ਜਾਵਣ। ਅੱਜ ਕੱਲ੍ਹ ਦੇ ਲੋਕਾਂ ਤੋਂ, ਯਾਰੋ ਲੱਖ ਚੰਗਾ ਸੀ ਰਾਵਣ। ਸੀਤਾ ਦੀ ਅਗਨੀ ਪ੍ਰੀਖਿਆਂ ਲਈ, ਫਿਰ ਭਗਵਾਨ ਰਾਮ ਕਿੰਝ ਹੋਇਆਂ । ਮੇਰੇ ਲਈ ਰਾਵਣ ਹੈ ਭਗਵਾਨ, ਭੈਣ ਲਈ ਸਭ ਕੁਝ ਜੀਹਨੇ ਖੋਇਆਂ। ਕਦੇ ਤੂੰ ਪੁੱਛ ਲਈ ਕੁੜੀਆਂ ਤੋ, ਵੀਰ ਉਹ ਰਾਵਣ ਵਰਗੇ ਚਾਵਣ। ਅੱਜ ਕੱਲ੍ਹ ਦੇ ਲੋਕਾਂ ਤੋਂ, ਯਾਰੋ ਲੱਖ ਚੰਗਾ ਸੀ ਰਾਵਣ। ਉਹਨੂੰ ਮਾੜਾ ਕਹਿਣ ਵਾਲੇ, ਪਹਿਲਾਂ ਆਪਣੇ ਪੁਤਲੇ ਸਾੜੋ। ਤੁਹਾਡੇ ਅੰਦਰ ਬੈਠਾ ਜੋ, ਪਹਿਲਾਂ ਆਪਣਾ ਰਾਵਣ ਮਾਰੋ। ਕਰ ਯੋਧੇ ਨੂੰ ਯਾਦ ਵਿੱਕੀ", ਜਮੀਰਾਂ ਸੁੱਤੀਆ ਵੀ ਉੱਠ ਜਾਵਣ, ਅੱਜ ਕੱਲ੍ਹ ਦੇ ਲੋਕਾਂ ਤੋਂ, ਯਾਰੋ ਲੱਖ ਚੰਗਾ ਸੀ ਰਾਵਣ। ©Vicky wanted #Dussehra Hinduism Sudha Tripathi