White ਗੁਆਚੇ ਹੋਏ ਦੋਸਤ ਕਿਤੇ ਲੱਭ ਜਾਣ ਤਾਂ। ਮਹਿਫ਼ਲਾਂ ਫੇਰ ਉਹੀ ਕਿਤੇ ਸੱਜ ਜਾਣ ਤਾਂ। ਕਿੱਸੇ ਹੋਣ ਫੇਰ , ਬੰਕ ਕੀਤੀਆਂ ਕਲਾਸਾਂ ਦੇ ਜ਼ਿਆਦਾ ਖੰਡ ਵਾਲੇ ,ਚਾਹ ਦੇ ਗਲਾਸਾਂ ਦੇ ਵਾਰ ਵਾਰ ਲੱਗਦੀਆਂ ,ਝੂਠੀਆਂ ਪਿਆਸਾਂ ਦੇ ਫੇਰ ਕਿਤੇ ਜ਼ਿੰਦਗੀ ਚ ਰੱਚ ਜਾਣ ਤਾਂ। ਗੁਆਚੇ ਹੋਏ ਦੋਸਤ ਕਿਤੇ ਲੱਭ ਜਾਣ ਤਾਂ। ਚੰਡੀਗੜ੍ਹ ਦੀਆਂ ਗੇੜੀਆਂ ਬੁਲਟ ਤੇ ਲਾਉਣੀਆਂ ਚਿਣ ਚਿਣ ਪੇਚ , ਪੱਗਾਂ ਵੀ ਸਜਾਉਣੀਆਂ ਕੁੜੀਆਂ ਕੋਲੋਂ ਲੰਘਦੇ, ਮੁੱਛਾਂ ਵੀ ਚੜਾਉਣੀਆਂ ਜੇ ਕਿਤੇ ਵੇਲੇ ਉਹ, ਹੋ ਸੱਚ ਜਾਣ ਤਾਂ ਗੁਆਚੇ ਹੋਏ ਦੋਸਤ ਕਿਤੇ ਲੱਭ ਜਾਣ ਤਾਂ Black pen Surinder Kaur ©Blackpen #love_shayari #collegelife