Nojoto: Largest Storytelling Platform

ਮਿੱਟੀ ਜਿੰਨੀ ਵੀ ਔਕਾਤ ਨਹੀਂ ਮੇਰੀ ਫਿਰ ਮੈਂ ਰਾਹਾਂ ਤੋਂ ਕੀ

ਮਿੱਟੀ ਜਿੰਨੀ ਵੀ ਔਕਾਤ ਨਹੀਂ ਮੇਰੀ
ਫਿਰ ਮੈਂ ਰਾਹਾਂ ਤੋਂ ਕੀ ਲੈਣਾ
ਦਿਲ ਤੇਰੇ ਨੂੰ ਜੇ ਦੁੱਖ ਲੱਗੇ
ਫਿਰ ਮੈਂ ਸਾਹਾਂ ਤੋਂ ਕੀ ਲੈਣਾ
ਜਿੰਨਾ ਰਾਹਾਂ ਤੇ ਸਾਹ ਮੰਗੇ
ਓਹ ਰਾਹ ਬੇਗਾਨੇ ਹੋਏ ਨੇ
ਮੈਂ ਰੋਇਆ ਧਾਹਾਂ ਮਾਰ ਕੇ
ਇੱਕਠੇ ਜਾਮ ਮਹਿਫ਼ਲ ਮੈਖ਼ਾਨੇ ਹੋਏ ਨੇ
 ਕਦੇ ਛਲਕਦਾ ਮੈਂ ਜਾਮ ਚੋਂ
ਕਦੇ ਕੱਚ ਦੇ ਗਿਲਾਸ ਚੋਂ ਚੋ ਪੈਂਦਾ
ਮੈਨੂੰ ਵੇਖ ਓ ਤੜਫਦਾ
ਮੇਰਾ ਮਹਿਬੂਬ ਹੁਣ ਰੋ ਪੈਂਦਾ।
-Andip bhullar ✍🏼

©Andip Bhullar
  #thinkingofyou