Nojoto: Largest Storytelling Platform
amandeepkaur8796
  • 195Stories
  • 512Followers
  • 4.0KLove
    2.3KViews

ਅਮਨਦੀਪ ਕੌਰ

ਸ਼ਾਇਰੀ ਮੇਰੀ ਰੂਹ

  • Popular
  • Latest
  • Video
04155e03076807309f52e9554848aba1

ਅਮਨਦੀਪ ਕੌਰ

White ਦਿਨ ਤਾਂ ਭੁੱਲ ਗਏ ਆਂ, ਕਿ ਅਸੀਂ ਮਿਲੇ ਕਦੋਂ ਸੀ
ਵਿਛੜਨ ਦੀ ਯਾਦ ਏ ਤਰੀਕ ਕਿੰਨੀ ਏ।
ਅੰਦਰੋ ਬੰਦ ਕੁੰਡੇ ਦਸਦੇ ਆ ਉਮੀਦ ਨਹੀਂ ਬਚੀ ਤੇਰੇ ਆਉਣ ਦੀ
ਪਰ ਪੈੜ ਚਾਲ ਤੇ ਦਰਵਾਜਾ ਖੋਲਣਾ ਦਸਦਾ ਏ ਉਡੀਕ ਕਿੰਨੀ ਏ।

©ਅਮਨਦੀਪ ਕੌਰ
  #lonely_quotes
04155e03076807309f52e9554848aba1

ਅਮਨਦੀਪ ਕੌਰ

White ਤੇਰੀਆਂ ਯਾਦਾਂ ਨਾਲ 
ਮੇਰੇ ਸਾਹਾਂ ਦੀ ਇਹੋ ਜਿਹੀ ਉਲਝਣ ਤਾਣੀ ਏ।
ਯਾਦਾਂ ਕੱਟ ਦਿਆਂ 
ਤਾਂ ਸਾਹਾਂ ਦੀ ਲੜੀ ਵੀ ਟੁੱਟ ਜਾਣੀ ਏ ।

©ਅਮਨਦੀਪ ਕੌਰ
  #love_shayari
04155e03076807309f52e9554848aba1

ਅਮਨਦੀਪ ਕੌਰ

White ਇਹਨਾਂ ਨਿੱਕੀਆਂ ਚੁੰਧੀਆਂ ਅੱਖਾਂ ਨੇ
ਬੜੇ ਵੱਡੇ ਹਾਦਸੇ ਵੇਖੇ ਨੇ।
ਜਿਥੋਂ ਸੱਜਣ ਲੰਘ ਜਾਂਦੇ ਸੀ,
ਅਸੀਂ ਓਹ ਮਿੱਟੀ ਨੂੰ ਵੀ ਮੱਥੇ ਟੇਕੇ ਨੇ।
ਜੋ ਅੱਖਾਂ ਤੱਕ ਕੇ ਰੱਜਦੀਆਂ ਨਹੀਂ ਸੀ,
ਹੁਣ ਓਹਨਾਂ ਨੂੰ ਤਾਹਨੇ ਕੱਸਦੇ ਆਂ।
ਓਹ ਤੇਰਾ ਨਹੀਂ ਸੀ ,ਤੇਰਾ ਨਹੀਂ ਸੀ,
ਖੱਬੇ ਪਾਸੇ ਹੱਥ ਰੱਖ ,ਦਿਲ ਆਪਣੇ ਨੂੰ ਦੱਸਦੇ ਆਂ।
ਅਸੀਂ ਪੜ੍ਹਿਆ,ਸੁਣਿਆ, ਗੌਲਿਆ ਨਹੀਂ ਸੀ
ਓਹ ਸਾਨੂੰ ਚੰਗਾ ਪਾਠ ਪੜਾ ਗਿਆ ਏ
ਸੌਹ ਲੱਗੇ ਇਕ ਰੱਬ ਦਾ ਬੰਦਾ
ਸਾਨੂੰ ਰੱਬ ਹੀ ਯਾਦ ਕਰਾ ਗਿਆ ਏ।

©ਅਮਨਦੀਪ ਕੌਰ
04155e03076807309f52e9554848aba1

ਅਮਨਦੀਪ ਕੌਰ

White ਸਜਣ ਸਵਰਨ ਦੀ ਉਮਰੇ 
ਅਸੀਂ ਸ਼ੀਸ਼ਾ ਨਾ ਨਿਹਾਰਿਆ।
ਸੱਜਰੇ ਸੁਪਨੇ ,ਕੁਆਰੀਆਂ ਸੱਧਰਾਂ ਨੂੰ
ਅਸੀਂ ਤੇਰੇ ਤੋਂ ਵਾਰਿਆ।
ਦੁਨੀਆਂ ਜਿੱਤਣ ਦੇ ਕਾਬਿਲ ਨੇ 
ਆਪਾ ਤੇਰੇ ਤੋਂ ਹਾਰਿਆ।
ਜਵਾਨੀ ਦਾ ਲੋਰਾਂ ਵਾਲਾ ਪਹਿਰ
ਅਸੀਂ  ਪੀੜਾਂ ਸੰਗ ਗੁਜਾਰਿਆ।

©ਅਮਨਦੀਪ ਕੌਰ
  #sad_shayari
04155e03076807309f52e9554848aba1

ਅਮਨਦੀਪ ਕੌਰ

White ਬੇਕਿਰਕ ਜਿਹੀ ਦੁਨੀਆਂ ਨੇ 
ਕਿਹੋ ਜਿਹੀਆਂ ਆਦਤਾਂ ਰੱਖੀਆਂ ਨੇ 
ਬਸ ਆਣ ਜਖ਼ਮ ਤੇ ਬੈਠ ਦੇ ਨੇ 
ਇਨਸਾਨ ਨਹੀਂ ਇਹ ਮੱਖੀਆਂ ਨੇ।

©ਅਮਨਦੀਪ ਕੌਰ
  #love_shayari
04155e03076807309f52e9554848aba1

ਅਮਨਦੀਪ ਕੌਰ

White ਗਲਤੀਆਂ ਦਾ ਅੰਤ ਮੁਆਫੀ ਹੁੰਦਾ ਏ
ਤਾਹਨੇ ਹੋਰ ਨਵੀਆਂ ਗਲਤੀਆਂ ਨੂੰ ਜਨਮ ਦਿੰਦੇ ਹਨ।

©ਅਮਨਦੀਪ ਕੌਰ
04155e03076807309f52e9554848aba1

ਅਮਨਦੀਪ ਕੌਰ

ਜੰਗ ਜਿਹੀ ਲੱਗ ਗਈ ਏ ਮੇਰੇ ਕਲਮ ਦਵਾਤਾਂ ਨੂੰ,
ਸੱਜਣਾ ਦੇ ਹਲੂਣਾ ਮੇਰੇ ਸੁੱਤੇ ਜਜ਼ਬਾਤਾਂ ਨੂੰ
ਬਣ ਮੇਰੀ ਮੁਸਕਾਨ ਜਾਂ ਹੰਝੂ ਖਾਰਾ ਬਣ ਜਾ
ਛੱਡ ਕੇ ਚਲ ਜਾਹ ਦੂਰ ਜਾਂ ਜਾਨੋਂ ਪਿਆਰੇ ਬਣ ਜਾਹ
ਪਿਆਰ ਜਾਂ ਨਫਰਤ ਚੋਂ, ਇਕ ਝੋਲੀ ਪਾ ਦੇ
ਅੱਧ ਵਿਚਾਲੇ ਟੁੱਟਦੀ ਰੂਹ ਨੂੰ ਕਿਸੇ ਇਕ ਕਿਨਾਰੇ ਲਾ ਦੇ
ਪਿਆਰ ਨਾਲ ਸਾਡੀ ਰੂਹ ਮਹਿਕਾਦੇ 
 ਨਹੀਂ ਨਫਰਤ ਦੇ ਨਾਲ ਸ਼ਾਇਰ ਬਣਾ ਦੇ।

ਅਮਨਦੀਪ ਕੌਰ

©ਅਮਨਦੀਪ ਕੌਰ
  #Red
04155e03076807309f52e9554848aba1

ਅਮਨਦੀਪ ਕੌਰ

ਓਹ ਤੇਰਾ ਨਹੀਂ ਹੈ,
ਉਸਨੇ ਹੋਣਾ ਵੀ ਨਹੀਂ,
ਬਸ ਕਰ ਜਿੰਦੇ ਹੁਣ ਰੋਣਾ ਨਹੀਂ।
ਮਾਂ ਬਾਪ ਵੱਲ ਵੇਖ ,
ਇਕ ਉਮੀਦ ਜਗੇਗੀ ਤੇਰੀ,
ਜਦ ਹਲਾਤ ਆਖਦੇ ਹੋਣ, ਹੋਰ ਜਿਊਣਾ ਨਹੀਂ,
ਬਸ ਕਰ ਜਿੰਦੇ ਹੁਣ ਰੋਣਾ ਨਹੀਂ।
ਬੜਾ ਕੁਝ ਲੇਖੇ ਲਾਇਆ ਤੂੰ ਇਸ ਬਾਜੀ ਚ,
ਜਿਹੜਾ ਬਾਕੀ ਬਚਿਆ 
ਓਹ ਹੁਣ ਖੋਣਾ ਨਹੀ,
ਬਸ ਕਰ ਜਿੰਦੇ ਹੁਣ ਰੋਣਾ ਨਹੀਂ।
ਦਿਲ ਮੋੜ ਲਾ ਉੱਥੋਂ ,
ਜਿੱਥੇ ਅੱਖਾਂ ਫਿਰੀਆਂ ਤੇਰੇ ਤੋਂ,
ਜਿਨਾ ਮਰਜੀ ਕਲਪੇ ਦਿਲ, ਓਹ ਰਾਹ ਮੁੜਕੇ ਪਾਉਣਾ ਨਹੀਂ
ਬਸ ਕਰ ਜਿੰਦੇ ਹੁਣ ਰੋਣਾ ਨਹੀਂ।
,,,,,,,,,,,,ਨਾਹ! ਹੁਣ ਰੋਣਾ ਨਹੀਂ।

©ਅਮਨਦੀਪ ਕੌਰ #AkelaMann
04155e03076807309f52e9554848aba1

ਅਮਨਦੀਪ ਕੌਰ

ਫ਼ਰਕ 

ਤੈਨੂੰ ਕਿਸੇ ਨਾਲ ਵੇਖਿਆ,
ਦੁਆ ਦਿੱਤੀ,
ਮੇਰਾ ਜੇਰਾ ਤਾਂ ਵੇਖ ਕੇਹਾ।
ਤੂੰ ਜਿਸਨੂੰ ਵੀ ਆਪਣਾ ਬੋਲਿਆ,
 ਉਸੇ ਨੂੰ ਬਿਗਾਨਾ ਕੀਤਾ,
ਪਰ ਮੈਂ ਤੈਥੋਂ ਬਾਅਦ ਵੀ ਤੇਰਾ ਹੀ ਰਿਹਾ।

©ਅਮਨਦੀਪ ਕੌਰ #sagarkinare
04155e03076807309f52e9554848aba1

ਅਮਨਦੀਪ ਕੌਰ

ਨਰਾਜਗੀ ਸਿਰਫ਼ ਵਿਨਾਸ਼ਕਾਰੀ ਹੀ ਨਹੀਂ 
ਇਹ ਰਚਨਾਤਮਕ ਵੀ ਹੁੰਦੀ ਏ
ਕਿੰਨੀਆਂ ਹੀ ਕਵਿਤਾਵਾਂ ਨੇ ਜੰਮਣ ਤੋਂ ਪਹਿਲਾਂ ਹੀ ਮੁੱਕ ਜਾਣਾ ਸੀ
ਜੇਕਰ ਤੇਰੇ ਮੇਰੇ ਵਿੱਚ ਇਹ ਰੋਸੇ ਨਾ ਹੁੰਦੇ।

©ਅਮਨਦੀਪ ਕੌਰ

loader
Home
Explore
Events
Notification
Profile