Nojoto: Largest Storytelling Platform
nojotouser4997162117
  • 89Stories
  • 80Followers
  • 794Love
    597Views

KHUSH NASIB

  • Popular
  • Latest
  • Video
6dd5ae2ec9b01953e931ddc762352ee0

KHUSH NASIB

********
ਵੈਸੇ ਨਹੀਂ ਜੈਸੇ ਦਿਖਦੇ ਓ..
ਐਨੀ ਰਾਤ ਨੂੰ ਕੀ ਲਿਖਦੇ ਓ...

ਸੌੰ ਜਾਣ ਦਿਓ ਲਫ਼ਜ਼ਾਂ ਨੂੰ ਤਾਂ...
ਜੇ ਖੁਦ ਕਿੱਧਰੇ ਨਈੰ ਟਿੱਕਦੇ ਓ...

ਮੰਜੇ 'ਤੇ ਵਿਛਾਉਣੀ ਪਾ ਕੇ...
ਕਾਗ਼ਜ਼ ਉੱਤੇ ਜਾ ਵਿੱਛਦੇ ਓ...

ਕਾਗਜ਼,ਕਲਮ ਜਾਂ ਕਿਸੇ ਹੋਰ ਦੇ...
ਸੱਚ ਦੱਸੋ ਤੁਸੀਂ ਕਿਸਦੇ ਓ...

       ..........ਖੁਸ਼ਨਸੀਬ

©KHUSH NASIB
  Ki likhde o..by khushnasib

Ki likhde o..by khushnasib #ਕਵਿਤਾ

6dd5ae2ec9b01953e931ddc762352ee0

KHUSH NASIB

Sea water ਜ਼ਿੰਦਗੀ ਸਵਾਲ ਕਰਦੀ ਹੈ ਜਦੋਂ,
 ਕਲਪਨਾ ਉਡਾਨ ਭਰਦੀ ਹੈ ਉਦੋਂ। 
ਸ਼ੋਰ ਚੱਲ ਆ ਜਾਣ ਜਦ ਦਹਿਲੀਜ਼ 'ਤੇ,
ਚੁੱਪ ਵੀ ਨੁਕਸਾਨ ਕਰਦੀ ਹੈ ਉਦੋਂ। ।

                   ,,,,,,,ਖੁਸ਼ਨਸੀਬ
                       (ਕਵਿਤਾ: ਸਵਾਲ )

©KHUSH NASIB #Seawater ਸਵਾਲ by khushnasib

#Seawater ਸਵਾਲ by khushnasib #ਕਵਿਤਾ

6dd5ae2ec9b01953e931ddc762352ee0

KHUSH NASIB

ਜ਼ਿੰਦਗੀ ਦ‍ਾ ਦਸਤੂਰ ਇਹੀ ਹੈ....
ਤੇਰਾ ਕੋਈ ਕਸੂਰ ਨਹੀਂ ਹੈ......
ਝੂਠ ਦੇ ਸਿਰ ਤੇ ਚੱਲੀ ਜਾਂਦੀ ....
ਸੱਚ ਇਸਨੂੰ ਮਨਜ਼ੂਰ ਨਹੀਂ ਹੈ....

          .....ਖੁਸ਼ਨਸੀਬ(ਕਵਿਤਾ:ਦਸਤੂਰ)

©KHUSH NASIB
  #poem dastoor by khushnasib

#poem dastoor by khushnasib #ਕਵਿਤਾ

6dd5ae2ec9b01953e931ddc762352ee0

KHUSH NASIB

**ਅਲਵਿਦਾ**
ਮੈੰ ਕਹਾਂ..ਕਿ ਤੂੰ ਕਹੇੰ..ਵਿੱਚ ਰਹਿ ਗਏ,
ਉਹ ਜ਼ਿੰਦਗੀ ਦੇ ਪਲ ਅਲਵਿਦਾ ਕਹਿ ਗਏ ।

ਜਦ ਭਰੀ ਮਹਿਫ਼ਿਲ ਨੂੰ ਛੱਡਕੇ ਉਹ ਤੁਰੇ,
ਮੇਰੇ ਗੀਤ ਵੀ ਉਹ ਨਾਲ਼ ਆਪਣੇ ਲੈ ਗਏ ।

ਉਹਨੂੰ ਛੱਡ ਕੇ ਬਹੁਤ ਕੁਝ ਸੀ ਲਿਖ ਲਿਆ,
ਪਰ ਗੀਤ ਸਾਰੇ ਨਾਮ ਉਸਦੇ ਪੈ ਗਏ ।

ਸਹਿ ਨਹੀਂ ਸਕਿਆ ਮੈਂ ਉਸਦੀ ਬੇਰੁਖੀ,
ਉਸ ਦੀ ਮੌਤ ਵਰਗੀ ਚੁੱਪ ਵੀ ਕਦੇ ਸਹਿ ਗਏ।

ਜਿੱਤ ਕੇ ਸਾਰੀ ਦੁਨੀਆਂ ਅਸੀਂ 'ਖੁਸ਼ਨਸੀਬ',
ਹਾਰ ਕੇ ਉਹਦੇ ਅੱਗੇ ਸੀ ਬਹਿ ਗਏ ।
                             
                               ........ਖੁਸ਼ਨਸੀਬ

©KHUSH NASIB
  #ਅਲਵਿਦਾ# poem by Khushnasib

#ਅਲਵਿਦਾ# poem by Khushnasib #ਕਵਿਤਾ

6dd5ae2ec9b01953e931ddc762352ee0

KHUSH NASIB

**ਜ਼ਿੰਦਗੀ**
ਜਦ ਜ਼ਿੰਦਗੀ ਵਿੱਚ ਗਹਿਰਾਈ ਲੱਗਦੀ,
ਮੌਤ ਹੁਣੇ ਹੀ ਆਈ ਲੱਗਦੀ ।
ਤੂੰ ਤੇ ਸੌਖਾ ਬੋਲ ਦਿੱਤਾ ਸੱਚ, 
ਮੈਨੂੰ ਤੇ ਕਠਿਨਾਈ ਲੱਗਦੀ ।
ਹੋਰ ਵੀ ਦੁੱਖ ਨੇ ਜ਼ਿੰਦਗੀ ਦੇ ਵਿੱਚ,
ਤੈਨੂੰ ਬਸ ਤਨਹਾਈ ਲੱਗਦੀ।
ਗੀਤ ਨਹੀਂ ਲਿਖੇ, ਤੇਰੇ ਪਿੱਛੇ,
ਮੈਨੂੰ ਤੇ ਪਰਛਾਈ ਲੱਗਦੀ ।
ਠੰਢ ਵਿੱਚ ਕਾਮਾ ਸ਼ਹਿਰ ਨੂੰ ਤੁਰਿਆ,
ਨਿਆਣਿਆਂ ਭੁੱਖ ਲੱਗ ਆਈ ਲੱਗਦੀ।
'ਖੁਸ਼ਨਸੀਬ'ਲਈ ਮਾਤਮ ਦੀ ਧੁਨ,
ਉਹਨਾਂ ਨੂੰ ਸ਼ਹਿਨਾਈ ਲੱਗਦੀ ।

                 .........ਖੁਸ਼ਨਸੀਬ

©KHUSH NASIB #ਕਵਿਤਾ: ਜ਼ਿੰਦਗੀ by khushnasib

#ਕਵਿਤਾ: ਜ਼ਿੰਦਗੀ by khushnasib

6dd5ae2ec9b01953e931ddc762352ee0

KHUSH NASIB

ਕੁਝ ਯਾਦਾਂ ਦੇ ਸਿਰਨਾਵੇ ਦੇ...
ਇੱਕ ਵਰ੍ਹਾ ਹੋਰ ਅੱਜ ਬੀਤ ਗਿਆ...
ਕੱਲ੍ਹ ਭਵਿੱਖ ਜੋ ਬਣਕੇ ਆਇਆ ਸੀ...
ਬਣ ਪਲਾਂ ਦੇ ਵਿੱਚ ਅਤੀਤ ਗਿਆ...
ਖੁਸ਼ੀਆਂ ਦੇ ਕਈ ਹੁਲਾਰੇ ਦੇ ...
ਕਿਤੇ ਦੇ ਕੇ ਗਹਿਰੀ ਚੀਸ ਗਿਆ...
ਨਵੇਂ ਕੋਲੋਂ ਉਮੀਦਾਂ ਬੜੀਆਂ ਨੇ ....
ਉੰਝ ਸਾਲ ਤਾਂ ਇਹ ਵੀ ਠੀਕ ਗਿਆ...
***ਖੁਸ਼ਨਸੀਬ***

HAPPY NEW YEAR
 2024

©KHUSH NASIB
  #celebration happy new year 2024

#celebration happy new year 2024 #ਕਵਿਤਾ

6dd5ae2ec9b01953e931ddc762352ee0

KHUSH NASIB

ਪਰਿਵਰਤਨ ਵਿੱਚ ਵਿਸ਼ਵਾਸ ਜੋ ਰੱਖਦੇ...
ਨਵਾਂ ਸਾਲ ਮੁਬਾਰਕ ਉਹਨਾਂ ਨੂੰ...
ਦਿਲ ਵਿੱਚ ਸਾੜ ਗੁਬਾਰ ਜੋ ਰੱਖਦੇ...
ਫ਼ਰਕ ਭਲਾ ਕੀ ਉਹਨਾਂ ਨੂੰ.....
ਆਓ ਸੋਚ ਨਵੀਂ ਅਪਣਾਈਏ...
ਛੱਡ ਪੁਰਾਣੀਆਂ ਗੱਲਾਂ ਨੂੰ....
ਏਸ ਵਰ੍ਹੇ ਵੀ ਜਾਰੀ ਰੱਖੀਏ...
ਮਾਰੀਆਂ ਹੋਈਆਂ ਮੱਲਾਂ ਨੂੰ..
(ਖੁਸ਼ਨਸੀਬ)

******ਨਵਾਂ ਸਾਲ 2024 ਮੁਬਾਰਕ****

©KHUSH NASIB
  thought

#HappyNewYear
6dd5ae2ec9b01953e931ddc762352ee0

KHUSH NASIB

ਸੁਪਨੇ ਜਿਹਨਾਂ ਨੇ ਸਿਰਜੇ,
ਜਾਗ ਜਾਗ ਰਾਤਾਂ,
ਭੁੱਲ ਕੇ ਵੀ ਨਹੀਂ ਉਹ ਭੁੱਲ ਦੇ,
ਰਾਤ ਦੀ ਕਦਰ ਨੂੰ । 
,,,,,,ਖੁਸ਼ਨਸੀਬ

©KHUSH NASIB
  #MoonShayari raat poem by khushnasib

#MoonShayari raat poem by khushnasib #ਸ਼ਾਇਰੀ

6dd5ae2ec9b01953e931ddc762352ee0

KHUSH NASIB

ਦਹਿਕਦੇ ਅੰਗਿਆਰਾਂ ਤੇ... - ਪਾਸ਼

ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ

ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ

ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ,
ਨ੍ਹੇਰੀਆਂ ਨੂੰ ਰੋਕ ਵੀ, ਪਾਉਂਦੇ ਰਹੇ ਨੇ ਲੋਕ

ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ

ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ,
ਜ਼ੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ.

ਪਾਸ਼

©KHUSH NASIB #moonnight
6dd5ae2ec9b01953e931ddc762352ee0

KHUSH NASIB

ਦਹਿਕਦੇ ਅੰਗਿਆਰਾਂ ਤੇ... - ਪਾਸ਼

ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ

ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ

ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ,
ਨ੍ਹੇਰੀਆਂ ਨੂੰ ਰੋਕ ਵੀ, ਪਾਉਂਦੇ ਰਹੇ ਨੇ ਲੋਕ

ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ

ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ,
ਜ਼ੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ.

ਪਾਸ਼

©KHUSH NASIB
  #stilllife Avtar singh paash poem

#stilllife Avtar singh paash poem #ਕਵਿਤਾ

loader
Home
Explore
Events
Notification
Profile