Nojoto: Largest Storytelling Platform
gurpreetsinghkan1556
  • 91Stories
  • 181Followers
  • 655Love
    319Views

Gurpreet Singh Kangarh

ਕੁਝ ਦਿਲ ਦੀਆਂ ਗੱਲਾਂ कुछ अनकहे जज़्बात न हम कह सके और न वो सुन सके

Instagram.com/irshad_punjabi

  • Popular
  • Latest
  • Video
a8a8b19a0e37f1c75bb691aad26fec69

Gurpreet Singh Kangarh

ਠੰਡੀ ਸ਼ੀਤ ਰੁੱਤੇ 
ਜਿਵੇਂ ਪਹਾੜਾਂ ਦੀਆਂ ਸਿਖਰਾਂ ਤੇ
ਪਈ ਹੋਵੇ ਬਰਫ਼ ਨੀ


ਸਿਫ਼ਤਾਂ ਨਹੀਂ ਮੁਕਿਆਂ
ਲਿਖ ਲਿਖ ਤੇਰੀਆਂ
ਮੁੱਕ ਗਏ ਹਰਫ਼ ਨੀ

©Gurpreet Singh Kangarh
  #loyalty
a8a8b19a0e37f1c75bb691aad26fec69

Gurpreet Singh Kangarh

ਮੈਂ ਤਾਰਿਆਂ ਦੀ ਰੁੱਤੇ ,ਦਿਲ ਲਾ ਬੈਠਾ ਚੰਨ ਨਾਲ
ਲੋਕੀ ਜਿਸਮ ਤੋਂ ਚਾਹੁੰਦੇ ਅਸੀਂ ਲਾਈ ਤੇਰੇ ਮੰਨ ਨਾਲ

ਅਸੀ ਦਰਦਾਂ ਦੇ ਵਿਹੜੇ ਘਰ ਪਾ ਲਿਆ ਏ
ਕੀਤੇ ਸੁਣੀ ਸਾਡੀ ਪੀੜ੍ਹ ਖੁੱਲ੍ਹੇ ਹੋਏ ਕੰਨ ਨਾਲ

©Gurpreet Singh Kangarh
  #Exploration
a8a8b19a0e37f1c75bb691aad26fec69

Gurpreet Singh Kangarh

ਚਾਹ ਪੀਣ ਦਾ ਸੀ ਚਾਅ ਬੜਾ ਸੀ
ਠੰਡੀ ਠਾਰ ਸ਼ੀਤ ਰੁੱਤ ਸੀ ਉਸ ਦਿਨ

ਉਂਝ ਤਾਂ ਵਾਲ਼ ਖੁੱਲ੍ਹੇ ਛੱਡਦੀ ਸੀ
ਖ਼ੌਰੇ ਕਿਉਂ ਗੁੰਦੀ ਗੁੱਤ ਸੀ ਉਸ ਦਿਨ

ਕਹਿੰਦੀ ਸੀ ਕੰਗੜਾ ਤੂੰ ਬੜਬੋਲਾ ਬੜਾ
ਪਰ ਇਹ ਤਾਂ ਦੱਸ ਐਨਾ ਕਿਉ ਚੁੱਪ ਉਸ ਦਿਨ

©Gurpreet Singh Kangarh
  ਕਿਰਪਾ ਕਰਕੇ ਜਰੂਰ ਦੱਸਿਆ ਕਰੋ ਮੇਰੀ ਸ਼ਾਇਰੀ ਕਿਵੇਂ ਲੱਗੀ।
#teatime #ਚਾਹ #ਪਿਆਰ

ਕਿਰਪਾ ਕਰਕੇ ਜਰੂਰ ਦੱਸਿਆ ਕਰੋ ਮੇਰੀ ਸ਼ਾਇਰੀ ਕਿਵੇਂ ਲੱਗੀ। #teatime #ਚਾਹ #ਪਿਆਰ

a8a8b19a0e37f1c75bb691aad26fec69

Gurpreet Singh Kangarh

ਸੂਟ ਹਰੇ ,ਲਾਲ, ਪੀਲੇ ਕੀਤੇ ਉਣਾਬੀ ਹੋਣਗੇ
ਮੈਂ ਸੁਣਿਆ ਸੁਪਨੇ ਓਹਦੇ ਪੂਰੇ ਗੁਲਾਬੀ ਹੋਣਗੇ

ਰਾਤ ਨੂੰ ਚੰਨ ਇਕੱਲਾ ਅਸਮਾਨ ਵਿਚ ਹੋਏਗਾ
ਉਦੋਂ ਬਾਕੀ ਤਾਰੇ ਸਾਰੇ  ਲਾ ਜਵਾਬੀ ਹੋਣਗੇ

©Gurpreet Singh Kangarh
  #Exploration
a8a8b19a0e37f1c75bb691aad26fec69

Gurpreet Singh Kangarh

ਕਿੰਝ  ਸੱਜਣਾਂ ਮੇਟਾਂਗੇ ਦਿਲੋਂ 
ਲੰਘੇ ਵੇਲੇ ਦੀਆਂ ਝਲਕਾਂ ਨੇ ਜੋ

ਭਰ ਜਾਂਦੀਆਂ ਵਾਂਗਰ ਸਮੁੰਦਰ ਦੇ
ਮੇਰੀਆਂ ਦੋਨੋਂ ਪਲਕਾਂ ਨੇ  ਜੋ

©Gurpreet Singh Kangarh
  #sadak
a8a8b19a0e37f1c75bb691aad26fec69

Gurpreet Singh Kangarh

ਗ਼ਮਾਂ ਦੇ ਰਸਤੇ ਤੇ
ਚੱਲੇ ਹਾਂ ਕੱਲੇ

ਉਪਰ ਏ ਬਿੱਜਲੀ
ਵੀਰਾਨਗੀ ਏ ਥੱਲੇ

©Gurpreet Singh Kangarh
  #lightning
a8a8b19a0e37f1c75bb691aad26fec69

Gurpreet Singh Kangarh

ਸਰਦ ਰੁੱਤ ਵਿੱਚ ਹਰ ਜਗ੍ਹਾ
ਧੁੱਪ ਛੁਪੀ ਹੋਵੇ ਅਤੇ ਛਾਈ ਜੀਕਣ ਧੁੰਦ ਰਹਿੰਦੀ ਏ

ਸਿਓਂਕ ਖਾਵੇ ਜਿਵੇਂ ਰੁੱਖ ਨੂੰ
ਮੈਂ ਸੁਣਿਆਂ ਡੂੰਘੇ , ਦਰਦਾਂ ਵਿਚ ਤੂੰ  ਉਂਝ ਰਹਿੰਦੀ ਏ

ਮੇਰੇ ਮੋਏ ਤੇ ਸਭ ਕੁੱਝ ਸੁਣਿਆਂ ਤੂੰ ਛੱਡ ਦਿੱਤਾ 
ਬਸ ਹੱਥ ਵਾਲਾ ਛੱਲਾ, ਆਖਰੀ ਉਹ ਟੁੰਬ ਰਹਿੰਦੀ ਏ

©Gurpreet Singh Kangarh
  #kohra
a8a8b19a0e37f1c75bb691aad26fec69

Gurpreet Singh Kangarh

ਪਰੂੰ ਪਰਾਰ ਦਾ ਸੀ ਸਿਆਲ ਜਿਹੜਾ
ਆਉਂਦਾ ਰਹਿੰਦਾ ਸੀ ਉਦੋਂ ਖਿਆਲ ਤੇਰਾ

ਠੰਡੀ ਰੁੱਤ ਤੇ ਧੁਖ਼ਦਾ ਕੋਲਾ
ਇਸ਼ਕ ਮੁਸ਼ਕ ਤਾਂ ਮੁਫ਼ਤ ਦਾ ਰੌਲ਼ਾ

©Gurpreet Singh Kangarh
  #2023Recap
a8a8b19a0e37f1c75bb691aad26fec69

Gurpreet Singh Kangarh

ਰੂਹ ਮੇਰੀ ਸੀ ਤੂੰ ਮੇਰੀ
ਅੱਜ ਬੱਸ ਮੂਰਤ ਰਹਿ ਗਈ ਏ

ਰੋਣਾ ਵੱਧ ਤੇ ਹਾਸੇ ਘੱਟ ਨੇ
ਮੈਨੂੰ ਕਿਸਮਤ ਮੇਰੀ ਕਹਿ ਗਈ ਏ

 ਆਸਾ ਦਾ ਮਹਿਲ ਜਿਹੜਾ ਕੀਤਾ ਖੜ੍ਹਾ
ਉਹ ਹਵੇਲੀ ਵੀ ਹੁਣ ਢਹਿ ਗਈ ਏ

©Gurpreet Singh Kangarh
  #sunrisesunset #ਰੂਹ
a8a8b19a0e37f1c75bb691aad26fec69

Gurpreet Singh Kangarh

ਮੁਕੰਮਲ ਹੋਇਆ ਅੱਜ ਇਸ਼ਕ 
ਅਸਮਾਨ ਤੇ ਜ਼ਮੀਨ ਦਾ 

ਸੰਧੂਰੀ ਚਿਹਰਾ ਪਿਆ ਨਜ਼ਰ
 ਜਦੋਂ ਉਸ ਹਸੀਨ ਦਾ

©Gurpreet Singh Kangarh
  #woshaam #ਪੰਜਾਬੀਸ਼ਾਇਰੀ

#woshaam #ਪੰਜਾਬੀਸ਼ਾਇਰੀ

loader
Home
Explore
Events
Notification
Profile