Nojoto: Largest Storytelling Platform

ਗੀਤ ਸਾਡੇ ਰੁਸ ਗਏ ਨੇ ਹਾਸੇ ਯਾਰਾ ਕੀ ਹੱਸੀਏ। ਦੁੱਖ ਬਹੁਤ ਨ

ਗੀਤ
ਸਾਡੇ ਰੁਸ ਗਏ ਨੇ ਹਾਸੇ ਯਾਰਾ ਕੀ ਹੱਸੀਏ।
ਦੁੱਖ ਬਹੁਤ ਨੇ ਅਸਾਨੂੰ ਕਿਹੜਾ ਕਿਹੜਾ ਦੱਸੀਏ।
 
ਦੁੱਖ.........
ਦੱਸ ਕਿੰਝ ਸਮਝਾਈਏ, ਸਾਡੀ ਮੰਨਦਾ ਨਾ ਗੱਲ,
ਪੈਂਦਾ ਦਿਲ ਨੂੰ ਹਮੇਸ਼ਾ ਡਾਢੇ ਇਸ਼ਕ ਦਾ ਝੱਲ।
ਦੱਸ ਕਿੱਦਾਂ ਝੱਲੇ ਦਿਲ 'ਤੇ ਸ਼ਿਕੰਜਾ ਕੱਸੀਏ।
ਦੁੱਖ.............
ਸਾਡੇ ਲੇਖਾਂ ਵਿੱਚ ਲਿਖੇ ਨੇ ਵਿਛੋੜਿਆਂ ਦੇ ਦੁੱਖ,
ਸਾਨੂੰ ਦਿਨ ਰਾਤ ਰਹਿੰਦੀ ਤੈਨੂੰ ਵੇਖਣ ਦੀ ਭੁੱਖ।
ਤੈਨੂੰ ਪਾਉਣ ਲਈ ਯਾਰਾ ਦਰ-ਦਰ ਨੱਸੀਏ।
ਦੁੱਖ..................
ਸਾਰੇ ਜਾਣ ਕੇ ਬੇਗਾਨੇ ਇੱਕ ਤੈਨੂੰ ਅਪਨਾਇਆ,
ਤੈਨੂੰ ਜਾਣ ਲੱਗੇ ਸਾਡੇ ਉੱਤੇ ਤਰਸ ਨਾ ਆਇਆ।
ਏਨੇ ਯਾਦਾਂ ਦੇ ਅੰਬਾਰ ਲੈ ਕੇ ਕਿੱਥੇ ਵੱਸੀਏ।
ਦੁੱਖ..................
ਸਾਡੇ ਰੁਸ ਗਏ ਨੇ ਹਾਸੇ ਯਾਰਾ ਕੀ ਹੱਸੀਏ।
ਦੁੱਖ ਬਹੁਤ ਨੇ ਅਸਾਨੂੰ ਕਿਹੜਾ ਕਿਹੜਾ ਦੱਸੀਏ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia
  #sad_emotional_shayries #punjabi_shayri #🙏Please🙏🔔🙏Like #Share_Like_and_Comment