Find the Best punjabi_shayri Shayari, Status, Quotes from top creators only on Gokahani App. Also find trending photos & videos aboutstatus for love in punjabi, punjabi sad images with quotes, love mom dad status in punjabi, love shayari image punjabi, sister love status in punjabi,
Bishamber Awankhia
White ਫ਼ਰਿਸ਼ਤਾ ਜਦੋਂ ਮੈਂ ਬਹੁਤ ਉਦਾਸ ਸੀ, ਕੋਈ ਮਰਜ਼ ਮੈਨੂੰ ਅੰਦਰੋਂ ਖਾ ਰਿਹਾ ਸੀ, ਰੋ ਰਿਹਾ ਸਾਂ, ਵਿਲਕ ਰਿਹਾ ਸਾਂ, ਤੜਫ਼ ਰਿਹਾ ਸਾਂ ਤੇ ਮੌਤ ਬਿਲਕੁੱਲ ਦਹਿਲੀਜ਼ 'ਤੇ, ਹਰ ਪਲ ਔਖਾ, ਹਨੇਰੇ ਵੱਲ ਨੂੰ ਖਿੱਚ ਰਿਹਾ ਸੀ, ਚਾਨਣ ਤਾਂ ਕਿਤੇ ਹੈ ਹੀ ਨਹੀਂ ਸੀ, ਸੁਫ਼ਨੇ ਸਾਰੇ ਸੁਆਹ ਸਨ, ਅੱਖਾਂ ਚੋਂ ਹੰਝੂ ਵੀ ਮੁੱਕ ਗਏ ਸਨ, ਪਰ ਇੱਕ ਦਿਨ ਮੇਰੀ ਹਯਾਤ ਤੋਂ ਛੁਟਕਾਰੇ ਦੀ ਫ਼ਰਿਆਦ ਕਿਸੇ ਅਸੀਸ ਵਿੱਚ ਬਦਲ ਗਈ ਤੇ ਕਿਸੇ ਫ਼ਰਿਸ਼ਤੇ ਨੇ ਬਾਂਹ ਫੜੀ, ਮਰਜ਼ ਤਾਂ ਕਿਤੇ ਖੰਬ ਲਾ ਕੇ ਉੱਡ ਗਿਆ, ਬੁੱਲ੍ਹਾ 'ਚ ਮੁੜ ਹਾਸੇ ਵਾਪਸ ਆਏ, ਨਵੇਂ ਚਾਹਵਾਂ ਨੇ ਜਨਮ ਲਿਆ, ਪਰ ਜ਼ਿਆਦਾ ਦਿਨ ਨਹੀਂ, ਘਰੋਂ ਨਿਕਲਦੇ ਹੀ ਕਈ ਨਜ਼ਰਾਂ ਨੇ ਮੈਨੂੰ ਨਜ਼ਰ ਲਗਾਉਣਾ ਆਪਣਾ ਸ਼ੌਕ ਸਮਝਿਆ ਤੇ ਫ਼ਰਿਸ਼ਤੇ ਨੂੰ ਵੀ ਨਜ਼ਰ ਲੱਗੀ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਕਦੇ ਹਾਲ ਵੀ ਨਹੀਂ ਸੀ ਪੁੱਛਿਆ ਤੇ ਹੁਣ ਸਿਰਫ਼ ਨਜ਼ਰਾਂ ਲਗਾਉਂਦੇ ਨੇ ਜਦੋਂ ਵੀ ਕੋਈ ਅਸੀਸ ਭਰਿਆ ਹੱਥ ਉਸ ਫ਼ਰਿਸ਼ਤੇ ਦਾ ਮੇਰੇ ਸਿਰ 'ਤੇ ਆਉਂਦਾ ਹੈ ਤਾਂ ਅਸੀਂ ਦੋਵੇਂ ਨਜ਼ਰਾ ਜਾਨੇਂ ਆਂ ਮੈਂ ਤੇ ਉਹ ਫ਼ਰਿਸ਼ਤਾ ਮੈਂ ਤੇ ਉਹ ਫ਼ਰਿਸ਼ਤਾ ਬਿਸ਼ੰਬਰ ਅਵਾਂਖੀਆ ©Bishamber Awankhia #sad_shayari #punjabi_shayri #urdu_poetry #🙏Please🙏🔔🙏Like #subscribetomychannel
#sad_shayari #punjabi_shayri #urdu_poetry #🙏Please🙏🔔🙏Like #subscribetomychannel
read moreBishamber Awankhia
ਗ਼ਜ਼ਲ ਕਿਸੇ ਰਾਹ 'ਚ ਡਿੱਗਿਆ ਮੈਂ ਪੱਥਰ ਜਿਹਾ ਹਾਂ। ਕੋਈ ਟੁੱਟ ਗਈ ਜੋ ਉਹ ਸੱਧਰ ਜਿਹਾ ਹਾਂ। ਨਾ ਮਿਲਿਆ ਕਿਸੇ ਨੂੰ, ਨਾ ਪੜ੍ਹਿਆ ਕਿਸੇ ਨੇ, ਪਤੇ ਤੋਂ ਬਿਨਾਂ ਮੈਂ ਉਹ ਪੱਤਰ ਜਿਹਾ ਹਾਂ । ਮੈਂ ਰੋਟੀ ਦੀ ਖ਼ਾਤਰ ਹਾਂ ਬਣਿਆ ਮੁਸਾਫ਼ਿਰ, ਮੇਰਾ ਘਰ ਹੈ ਤਾਂ ਵੀ ਮੈਂ ਬੇਘਰ ਜਿਹਾ ਹਾਂ। ਅਜੇ ਤੀਕ ਕੋਈ ਨਾ ਆਇਆ ਹੈ ਜਿੱਥੇ, ਮੈਂ ਉਹ ਇੱਕ ਬਦਵਖ਼ਤ ਖੰਡਰ ਜਿਹਾ ਹਾਂ। ਬਿਸ਼ੰਬਰ ਅਵਾਂਖੀਆ ©Bishamber Awankhia #sad_emotional_shayries #punjabi_shayri #urdu_shayari #Like__Follow__And__Share
#sad_emotional_shayries #punjabi_shayri urdu_shayari #Like__Follow__And__Share
read moreJagsir Singh
#love_shayari shayari sad romantic shayari #punjabi_shayri #Punjabi shayari attitude shayari love
read moreBishamber Awankhia
White ਗੀਤ ਸਾਡਾ ਇੱਕ-ਇੱਕ ਸੁਫ਼ਨਾ ਟੁੱਟਿਆ, ਸਭ ਸੱਧਰਾਂ ਨੇ ਬੀਮਾਰ, ਅਸੀਂ ਜੂਝੇ ਕਿਸਮਤ ਨਾਲ, ਪਰ...... ਸਾਡੇ ਹਿੱਸੇ ਆਈ ਹਾਰ। ਅਸੀਂ ਲੱਖ ਅਰਦਾਸਾਂ ਕੀਤੀਆ....... ਸਾਡੀ ਰੱਬ ਨੇ ਲਈ ਨਾ ਸਾਰ। ਸਾਡੇ ਪੈਰਾਂ ਦੇ ਵਿੱਚ ਬੇੜੀਆਂ......... ਤੇ ਸਿਰ ਸਲੀਬ ਦਾ ਭਾਰ। ਅਸੀਂ ਲੱਖ ਵਧਾਈ ਨਾ ਵਧੀ........ ਸਾਡੇ ਕਦਮਾਂ ਦੀ ਰਫ਼ਤਾਰ। ਅਸੀਂ ਠੇਲ੍ਹੀ ਬੇੜੀ ਉਸ ਜਗ੍ਹਾ........ ਜਿੱਥੇ ਹਰ ਪਾਸੇ ਮੰਝਧਾਰ। ਸਾਡੇ ਦਿਲ ਦੀ ਭੋਂ ਜ਼ਰਖ਼ੇਜ਼ ਸੀ...... ਦਿੱਤਾ ਔੜਾਂ ਪੈਰ ਪਸਾਰ। ਸਾਨੂੰ ਲੋਕ ਮਿਲੇ ਬੇਦਰਦ,ਪਰ..... ਕੋਈ ਮਿਲਿਆ ਨਾ ਗ਼ਮਖ਼ਾਰ। ਸਾਡੇ ਝਰ ਝਰ ਦੀਦੇ ਬਰਸਦੇ..... ਗਮ ਗਾਵਣ ਮੇਘ ਮਲ੍ਹਾਰ । ਸਾਡੇ ਦਿਲ ਦੇ ਘਾਓ ਡੂੰਘੜੇ..... ਕਿਹੜਾ ਵੈਦ ਕਰੇ ਉਪਚਾਰ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #sad_emotional_shayries #punjabi_shayri #Like__Follow__And__Share
Mahi
ਕੈਫ਼ੀਅਤ ਕੇ ਦਾਗ਼ ਛੁਪਾਏ ਨਹੀਂ ਜਾਤੇ ਮੇਰੀ ਜਾਨ ਔਰ ਦਿਖਾਏ ਭੀ ਨਹੀਂ ਜਾਤੇ ਮਾਹੀ ✍️ ©Mahi #aaina #punjabi_shayri #ਕੈਫ਼ੀਅਤ #ਉਰਦੂ ਸ਼ਾਇਰੀ
#aaina #punjabi_shayri #ਕੈਫ਼ੀਅਤ #ਉਰਦੂ ਸ਼ਾਇਰੀ
read moreBishamber Awankhia
White ਗ਼ਜ਼ਲ ਜਿਸ ਦਿਲ 'ਤੇ ਇਤਬਾਰ ਨਈਂ ਹੁੰਦਾ ਉਸ ਦਿਲ ਲਈ ਫਿਰ ਪਿਆਰ ਨਈਂ ਹੁੰਦਾ। ਮੁਲਕ ਪਿਛਾਂਹ ਜਾਂਦੈ ਉਹ, ਜਿੱਥੇ ਮਿਹਨਤ ਦਾ ਸਤਿਕਾਰ ਨਈਂ ਹੁੰਦਾ। ਕੁਦਰਤ ਦੀ ਹਰ ਸ਼ੈਅ ਉੱਤਮ ਹੈ, ਤਿਣਕਾ ਤੱਕ ਬੇਕਾਰ ਨਈਂ ਹੁੰਦਾ। ਦਿਲ ਦਾ ਰੋਗ ਨਾ ਲੈ ਹਲਕੇ ਵਿਚ, ਵੱਧ ਜਾਵੇ, ਉਪਚਾਰ ਨਈਂ ਹੁੰਦਾ। ਜ਼ਖਮ ਵਿਖਾ ਨਾ ਹਰ ਬੰਦੇ ਨੂੰ, ਹਰ ਬੰਦਾ ਗਮਖ਼ਾਰ ਨਈਂ ਹੁੰਦਾ। ਬੰਜਰ ਦਿਲ ਹੈ ਉਹ ਦਿਲ ਜਿਸ ਵਿਚ, ਯਾਦਾਂ ਦਾ ਅੰਬਾਰ ਨਹੀਂ ਹੁੰਦਾ। ਮੰਜਿਲ ਮਿਲਦੀ ਉਸ ਬੰਦੇ ਨੂੰ, ਜਿਸਦਾ ਜ਼ਿਹਨ ਲਚਾਰ ਨਈਂ ਹੁੰਦਾ। ਬਿਸ਼ੰਬਰ ਅਵਾਂਖੀਆ, 978182525 ©Bishamber Awankhia #sad_emotional_shayries #punjabi_shayri #🙏Please🙏🔔🙏Like #share #comment4comment
#sad_emotional_shayries #punjabi_shayri #🙏Please🙏🔔🙏Like #share #comment4comment
read moreBishamber Awankhia
ਗ਼ਜ਼ਲ ਤਿੱਖੀ ਜਿਉਂ ਤਲਵਾਰ ਕਲਮ। ਕਰਦੀ ਡੂੰਘਾ ਵਾਰ ਕਲਮ। ਸੱਚੇ ਸੁੱਚੇ ਲੇਖਕ ਦੀ, ਕਰਦੀ ਨਈਂ ਵਿਉਪਾਰ ਕਲਮ। ਉਹ ਵੀ ਸਾਡੀ ਆਪਣੀ ਏ, ਸਰਹੱਦ ਤੋਂ ਜੋ ਪਾਰ ਕਲਮ। ਗੱਲ ਜ਼ੁਬਾਂ ਦੀ ਦੱਬੀ ਵੀ, ਝੱਟ ਕਰਦੀ ਇਜ਼ਹਾਰ ਕਲਮ। ਆਈ 'ਤੇ ਜੇ ਆ ਜਾਵੇ , ਪਲਟ ਦਵੇ ਸਰਕਾਰ ਕਲਮ। ਦੂਰ ਵਸੇਂਦੇ ਸੱਜਣ ਤੱਕ , ਭੇਜੇ ਰੱਜਵਾਂ ਪਿਆਰ ਕਲਮ। ਗੀਤ ਗ਼ਜ਼ਲ ਤੇ ਕਵਿਤਾ ਦਾ, ਸਿਰਜੇ ਨਿੱਤ ਸੰਸਾਰ ਕਲਮ। ਹਰ ਭਾਸਾ ਵਿਚ ਸਾਹਿਤ ਦਾ, ਮੁੱਢ ਤੋਂ ਹੈ ਆਧਾਰ ਕਲਮ। ਸੁੱਖ ਦੁੱਖ ਦੇ ਵਿਚ ਨਾਲ ਰਹੇ, ਯਾਰਾਂ ਦੀ ਹੈ ਯਾਰ ਕਲਮ। (ਬਿਸ਼ੰਬਰ ਅਵਾਂਖੀਆ, ਮੋ-9781825255) ©Bishamber Awankhia #pen #punjabi_shayri #pleaselikefollowcommentshare
#pen #punjabi_shayri #pleaselikefollowcommentshare
read moreBishamber Awankhia
ਪੰਜਾਬ ਪੰਜ ਦਰਿਆਵਾਂ ਦਾ ਉਹ ਆਬ ਨਾ ਰਿਹਾ। ਪਹਿਲਾਂ ਜਿਹਾ ਸਾਡਾ ਪੰਜਾਬ ਨਾ ਰਿਹਾ ਪਹਿਲਾਂ ਜਿਹਾ.................... ਮਸਲੇ ਨਾ ਹੱਲ ਹੋਏ ਰੋਜ਼ਗਾਰ ਦੇ, ਦੁੱਖ ਡਾਹਢੇ ਲੱਗੇ ਕਰਜ਼ੇ ਦੇ ਭਾਰ ਦੇ। ਅੱਖਾਂ 'ਚ ਸਬੂਤਾ ਕੋਈ ਖ਼ਾਬ ਨਾ ਰਿਹਾ। ਪਹਿਲਾਂ ਜਿਹਾ...................... ਨੌਜਵਾਨ ਕਿੰਨੇ ਨਸ਼ਿਆਂ 'ਚ ਰੁੱਲ ਗਏ, ਫੁੱਟਬਾਲ, ਦੌੜ ਤੇ ਕੱਬਡੀ ਭੁੱਲ ਗਏ। ਮੂੰਹਾਂ ਉੱਤੋਂ ਰੰਗ ਉਹ ਗੁਲਾਬ ਨਾ ਰਿਹਾ। ਪਹਿਲਾਂ ਜਿਹਾ........ ਜਾਣਬੁੱਝ ਫਸਲਾਂ 'ਤੇ ਜ਼ਹਿਰ ਸੁੱਟਿਆ, ਆਪਣੇ ਭਵਿੱਖ ਦਾ ਹੀ ਸਾਹ ਘੁੱਟਿਆ। ਕਿੰਨੇ ਮਰੇ ਕੋਈ ਵੀ ਹਿਸਾਬ ਨਾ ਰਿਹਾ। ਪਹਿਲਾਂ ਜਿਹਾ......... ਪੰਜ ਦਰਿਆਵਾਂ ਦਾ ਉਹ ਆਬ ਨਾ ਰਿਹਾ। ਪਹਿਲਾਂ ਜਿਹਾ ਸਾਡਾ ਪੰਜਾਬ ਨਾ ਰਿਹਾ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #Waterfall #sad_emotional_shayries #punjabi_shayri #🙏Please🙏🔔🙏Like #please_follow_me
#waterfall #sad_emotional_shayries #punjabi_shayri #🙏Please🙏🔔🙏Like #please_follow_me
read moreMahi
White ਲਬ ਪੇ ਕੋਈ ਹਿਕਾਯਤ-ਏ-ਹਿਯਾਤ ਨਾ ਆਏਗਾ ਖਮਯਾਜ਼ਾ ਜ਼ਿੰਦਗੀ ਕਾ ਯੂੰ ਹੀ ਗੁਜ਼ਰ ਜਾਏਗਾ। ਜਰੂਰ ਕੋਈ ਮਾਜ਼ੀ ਰਹੀ ਹੋਗੀ ਸਾਲਿਮ-ਏ-ਮਾਹ ਕੀ ਵਰਨਾਂ ਯੂੰ ਹੀ ਕਿਸੀ ਕੋ ਦਾਗ਼-ਏ-ਮਾਹ ਨਜ਼ਰ ਨਾ ਆਏਗਾ। ਵੋ ਭੀ ਕਯਾ ਪਲ਼ ਥੇ ਹਮ ਕੋਈ ਖਤਾ ਕਰਤੇ ਸਬ ਤਬੱਸੁਮ-ਏ-ਲਬ ਹੋਤੇ ਅਬ ਕੋਈ ਸ਼ਰਾਰਤ ਭੀ ਕਰੂੰ ਤੋਂ ਸਬ ਕਾ ਰੱਵਈਆ ਬਦਲ ਜਾਏਗਾ। ਬਰਸੋ ਸੇ ਕਰਤੀ ਰਹੀ ਮਾਹੀ ਖਾਹਿਸ਼-ਏ-ਮੋਹੱਬਤ ਭਰੀ ਨਜ਼ਰ ਕੀ ਨਜ਼ਰ ਜੋ ਆਇਆ ਅਕਸ ਏ ਮੋਹੱਬਤ ਕਾ ਖ਼ੈਰ ਵੋ ਭੀ ਚਲਾ ਜਾਏਗਾ। ©Mahi #sad_shayari #punjabiurdu #punjabi_shayri
#sad_shayari #punjabiurdu #punjabi_shayri
read moreBishamber Awankhia
White ਗ਼ਜ਼ਲ ਜੇ ਅੱਖ ਨਾਲ ਅੱਖ ਨੂੰ ਮਿਲਾਇਆ ਨਾ ਹੁੰਦਾ । ਮੈਂ ਇੰਝ ਚੈਨ ਦਿਲ ਦਾ ਗਵਾਇਆ ਨਾ ਹੁੰਦਾ। ਮੈਂ ਕਹਿਣਾ ਸੀ ਆਪਣਾ ਉਨ੍ਹਾਂ ਨੂੰ, ਉਨ੍ਹਾਂ ਜੇ, ਮੇਰੀ ਪਿੱਠ 'ਤੇ ਖੰਜਰ ਚਲਾਇਆ ਨਾ ਹੁੰਦਾ। ਉਹ ਮੰਜ਼ਿਲ ਮੇਰੇ ਹੱਥ ਆਉਣੀ ਸੀ ਇੱਕ ਦਿਨ, ਜੇ ਤੂੰ ਹਰ ਕਦਮ 'ਤੇ ਗਿਰਾਇਆ ਨਾ ਹੁੰਦਾ। ਮੇਰੇ ਖ਼ਾਬ ਟੁਟਦੇ ਨਾ, ਟੁੱਟੇ ਜਿਵੇਂ ਉਹ, ਗ਼ਰੀਬੀ ਨੇ ਇੰਝ ਜੇ ਦਬਾਇਆ ਨਾ ਹੁੰਦਾ। ਐ ਰੱਬਾ, ਤੇਰਾ ਕੁਝ ਵੀ ਬਚਣਾ ਨਹੀਂ ਸੀ, ਜੇ ਤੂੰ ਜੱਗ ਤੋਂ ਖੁਦ ਨੂੰ ਲੁਕਾਇਆ ਨਾ ਹੁੰਦਾ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #Emotional_Shayari #punjabi_shayri #🙏Please🙏🔔🙏Like #share #comment4comment
#Emotional_Shayari #punjabi_shayri #🙏Please🙏🔔🙏Like #share #comment4comment
read more