Nojoto: Largest Storytelling Platform

White ਗ਼ਜ਼ਲ ਆਸ ਲਮੇਰੇ ਜੀਵਨ ਦੀ ਨਿੱਤ ਕਰਦਾ, ਕਰਦਾ। ਮਰ ਹੀ

White ਗ਼ਜ਼ਲ

ਆਸ ਲਮੇਰੇ ਜੀਵਨ ਦੀ ਨਿੱਤ ਕਰਦਾ, ਕਰਦਾ।
ਮਰ ਹੀ ਜਾਂਦੈ ਆਖ਼ਰ ਬੰਦਾ ਮਰਦਾ, ਮਰਦਾ।

ਲੱਖ ਬਚਾਓ ਕੱਚਾ ਕੋਠਾ ਲਿੱਪ ਲਿੱਪ ਭਾਂਵੇ,
ਢਾਹ ਹੀ ਜਾਂਦੈ ਮੀਂਹ ਇਹਨੂੰ ਵੀ ਵਰ੍ਹਦਾ, ਵਰ੍ਹਦਾ।

ਏਨੀ ਦਹਿਸ਼ਤ ਨਰਕਾਂ ਦੀ ਜਦ ਬਾਬਾ ਪਾਉਂਦੈ,
ਲੱਗ ਹੀ ਜਾਂਦੈ ਚਰਨੀਂ ਬੰਦਾ ਡਰਦਾ, ਡਰਦਾ।

ਉਸਦੇ ਅੰਦਰ ਸਾਹਾਂ ਦਾ ਹੀ ਭਾਰ ਬੜਾ ਸੀ,
ਸਾਹ ਮੁੱਕੇ ਤਾਂ ਕੰਢੇ ਲੱਗਾ ਤਰਦਾ, ਤਰਦਾ।

ਜ਼ਖਮ ਨਵਾਂ ਨਾ ਹੋਰ ਲਗਾ ਤੂੰ ਮੇਰੇ ਦਿਲ 'ਤੇ,
ਦਿਲ ਦਾ ਜ਼ਖ਼ਮ ਹੈ ਮਾਰ ਮੁਕਾਉਂਦਾ ਭਰਦਾ, ਭਰਦਾ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia
  #SAD #pleaselikefollowcommentshare #subscribetomychannel #punjabi_shayri