Nojoto: Largest Storytelling Platform

White ਸਾਲਗਿਰਹ ਬੇਰੰਗ ਜ਼ਿੰਦਗੀ 'ਤੇ ਤੂੰ ਰੰਗ ਚੜ੍ਹਾਇਆ

White ਸਾਲਗਿਰਹ 

ਬੇਰੰਗ ਜ਼ਿੰਦਗੀ 'ਤੇ ਤੂੰ ਰੰਗ ਚੜ੍ਹਾਇਆ ਏ।
ਖੁਸ਼ ਕਿਸਮਤ ਹਾਂ ਮੈਂ ਜੋ ਤੈਨੂੰ ਪਾਇਆ ਏ।

ਦੁੱਖਾਂ ਦੇ ਵਿੱਚ ਵੀ ਤੂੰ ਹੱਸ ਕੇ ਨਾਲ਼ ਰਹੀ,
ਹਰ ਮੁਸ਼ਕਲ ਵਿਚ ਮੇਰੀ ਬਣ ਕੇ ਢਾਲ਼ ਰਹੀ।
ਜ਼ਿੰਦਗੀ ਮੇਰੀ ਨੂੰ ਤੂੰ ਹੀ ਰੁਸ਼ਨਾਇਆ ਏ।
ਖੁਸ਼ ਕਿਸਮਤ ਹਾਂ..........................

ਪੱਚੀ ਸਾਲ ਗੁਜ਼ਾਰੇ ਪਿਆਰ ਮੁਹੱਬਤ ਵਿੱਚ,
ਅਗਲੇ ਵੀ ਦਿਨ ਲੰਘਣੇ ਪਿਆਰ ਦੀ ਰੰਗਤ ਵਿੱਚ।
ਰੱਬ ਨੇ ਕਿੰਨਾ ਸੋਹਣਾ ਜੋੜ ਮਿਲਾਇਆ ਏ।
ਖੁਸ਼ ਕਿਸਮਤ ਹਾਂ.......................

 ਸ਼ਿੱਦਤ ਨਾਲ਼ ਤੂੰ ਆਪਣੇ ਫ਼ਰਜ਼ ਨਿਭਾਏ ਨੇ,
ਘਰ ਦੇ ਸਾਰੇ ਕਾਰਜ਼ ਸਿਰੇ ਚੜ੍ਹਾਏ ਨੇ।
ਤੂੰ ਇਸ ਘਰ ਨੂੰ ਜੰਨਤ ਵਾਂਗ ਸਜਾਇਆ ਏ।
ਖੁਸ਼ ਕਿਸਮਤ ਹਾਂ.......

ਉਮਰਾਂ ਤੀਕਰ "ਸ਼ਾਲਾ" ਸਾਥ ਨਿਭਾਵਾਂਗੇ,
ਆਪਣਾ ਹਰ ਪਲ ਖੁਸ਼ੀਆਂ ਨਾਲ਼ ਸਜਾਵਾਂਗੇ।
ਰੱਬ ਕੋਲ਼ੋਂ ਮੈਂ ਇਹੋ ਹੀ ਬੱਸ ਚਾਹਿਆ ਏ।
ਖੁਸ਼ ਕਿਸਮਤ ਹਾਂ.........

ਬਿਸ਼ੰਬਰ ਅਵਾਂਖੀਆ , 9781825255

©Bishamber Awankhia
  #love_shayari #punjabi_shayri #🙏Please🙏🔔🙏Like #share #commentforcomment