Nojoto: Largest Storytelling Platform

ਹਕੀਕਤ ਹਕੀਕਤ ਹੋਰ ਹੁੰਦੀ ਏ ਵਿਖਾਇਆ ਹੋਰ ਜਾਂਦਾ ਏ। ਅਮਲ ਕ

ਹਕੀਕਤ 
ਹਕੀਕਤ ਹੋਰ ਹੁੰਦੀ ਏ ਵਿਖਾਇਆ ਹੋਰ ਜਾਂਦਾ ਏ।
ਅਮਲ ਕੁਝ ਹੋਰ ਹੁੰਦਾ ਏ ਸਿਖਾਇਆ ਹੋਰ ਜਾਂਦਾ ਏ।

ਸਿਆਸਤ ਦੀ ਇਹ ਕੁਰਸੀ ਦਾ ਮੁਕੱਦਰ ਹੀ ਨਿਰਾਲਾ ਹੈ,
ਇਹ ਚਾਹੁੰਦੀ  ਹੋਰ ਲੀਡਰ ਨੂੰ ਬਿਠਾਇਆ ਹੋਰ ਜਾਂਦਾ ਏ।

ਬੜੀ ਦਾਗ਼ੀ ਵਿਵਸਥਾ ਹੈ ਕਨੂੰਨਾਂ ਦੀ ਕਚਹਿਰੀ ਵਿੱਚ,
ਕਿ ਕਾਤਲ ਨੂੰ ਪਨਾਹ ਮਿਲਦੀ ਫ਼ਸਾਇਆ ਹੋਰ ਜਾਂਦਾ ਏ।

ਇਹ ਜੀਵਨ ਦਾ ਦੁਪਹਿਆ ਵੀ ਮੁੜੇ ਆਪਣੀ ਹੀ ਮਰਜ਼ੀ ਤੇ,
ਘੁਮਾਉਣਾ ਹੋਰ ਥਾਂ ਹੁੰਦੈ , ਘੁਮਾਇਆ ਹੋਰ ਜਾਂਦਾ ਏ।

ਬਿਸ਼ੰਬਰ ਅਵਾਂਖੀਆ ,ਮੋ-9781825255

©Bishamber Awankhia
  #sad_emotional_shayries #punjabi_shayri #urdu_poetry #viralshayari #🙏Please🙏🔔🙏Like #Share_Like_and_Comment