Nojoto: Largest Storytelling Platform

White ਅੱਜ ਫਿਰ ਇਹ ਦਿਲ ਉਦਾਸ ਕਿਉ ਹੈ? ਕਿਸੇ ਕੋਨੇ

White  ਅੱਜ  ਫਿਰ  ਇਹ  ਦਿਲ  ਉਦਾਸ ਕਿਉ ਹੈ?
ਕਿਸੇ  ਕੋਨੇ  ਵਿਚ  ਫਿਰ ਟੁੱਟੀ ਆਸ ਕਿਉ ਹੈ?

ਦਰਿਆ  ਤਾ ਹੈ ਹੰਝੂ ਦਾ ਭਰਿਆ ਮੇਰੇ ਅੰਦਰ
ਪਰ ਕਿਸੇ ਤਰਾ ਨਾ ਬੁੱਝਦੀ  ਆਖਰ ਇਹ ਪਿਆਸ ਕਿਉ ਹੈ?

ਆਪਣਿਆ  ਦੇ ਜਿਆਦਾ ,ਘੱਟ ਨੇ ਬੇਗਾਨਿਆ  ਦੇ
ਜਖਮਾ  ਨੂੰ ਦੇਖ ਅਜ  ਦਿਲ ਲਾਉਦਾ  ਕਿਆਸ  ਕਿਉ ਹੈ?

ਆਪਣੇ ਹਰ ਪੰਛੀ ਉਡਦਾ ਹੈ  ਆਪਣੇ ਘਰ ਵਲ,
ਮੇਰੇ  ਕਰਮਾ ਵਿਚ  ਹੀ  ,ਆਖਿਰ  ਪਰਵਾਸ ਕਿਉ  ਹੈ?

ਪਰ  ਅਜੇ ਵੀ ਇਹ  ਦਿਲ  ਮਰਨ ਨੂੰ ਨਹੀ ਕਰਦਾ
ਪਤਾ ਨਹੀ ਸੋਚ ਕਿਹੜੀ,ਦਿੰਦੀ ਧਰਵਾਸ  ਕਿਉ ਹੈ?
Surinder kaur

©Blackpen
  #sad_shayari ##dil
#udas
#Punjabi