Nojoto: Largest Storytelling Platform

White ਗ਼ਜ਼ਲ ਜੇ ਅੱਖ ਨਾਲ ਅੱਖ ਨੂੰ ਮਿਲਾਇਆ ਨਾ ਹੁੰਦਾ ।

White ਗ਼ਜ਼ਲ 

ਜੇ ਅੱਖ ਨਾਲ ਅੱਖ ਨੂੰ ਮਿਲਾਇਆ ਨਾ ਹੁੰਦਾ ।
ਮੈਂ ਇੰਝ ਚੈਨ ਦਿਲ ਦਾ ਗਵਾਇਆ ਨਾ ਹੁੰਦਾ।

ਮੈਂ ਕਹਿਣਾ ਸੀ ਆਪਣਾ  ਉਨ੍ਹਾਂ ਨੂੰ, ਉਨ੍ਹਾਂ ਜੇ,
ਮੇਰੀ ਪਿੱਠ 'ਤੇ ਖੰਜਰ ਚਲਾਇਆ ਨਾ ਹੁੰਦਾ।

ਉਹ ਮੰਜ਼ਿਲ ਮੇਰੇ ਹੱਥ ਆਉਣੀ ਸੀ ਇੱਕ ਦਿਨ,
ਜੇ ਤੂੰ ਹਰ ਕਦਮ 'ਤੇ ਗਿਰਾਇਆ ਨਾ ਹੁੰਦਾ।

ਮੇਰੇ ਖ਼ਾਬ ਟੁਟਦੇ ਨਾ, ਟੁੱਟੇ ਜਿਵੇਂ ਉਹ,
ਗ਼ਰੀਬੀ ਨੇ ਇੰਝ ਜੇ ਦਬਾਇਆ ਨਾ ਹੁੰਦਾ।

ਐ ਰੱਬਾ, ਤੇਰਾ ਕੁਝ ਵੀ ਬਚਣਾ ਨਹੀਂ ਸੀ,
ਜੇ ਤੂੰ ਜੱਗ ਤੋਂ ਖੁਦ ਨੂੰ ਲੁਕਾਇਆ ਨਾ ਹੁੰਦਾ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia
  #Emotional_Shayari #punjabi_shayri #🙏Please🙏🔔🙏Like #share #comment4comment