Nojoto: Largest Storytelling Platform

Best deepgagan Shayari, Status, Quotes, Stories

Find the Best deepgagan Shayari, Status, Quotes from top creators only on Gokahani App. Also find trending photos & videos aboutdeep love quotes with images, deep love images with quotes, deep quotes about love and life, deep love quotes for him from the heart, deep sad love quotes for him,

  • 1 Followers
  • 149 Stories

GaganDeep Saini

हमसे मुलाकात करके देखना, 
फितरत बदल जाएगी...
यार! तुम ऐसे किऊँ बन गए, 
हर किसी की शिकायत आएगी...




'deepgagan' #deepgagan #deepgagansaini #noor_e_mohabbat 

#flyhigh

GaganDeep Saini

ਝੂਠ ਬੋਲਣਾ ਫਿਦਰਤ ਲੋਕਾਂ ਦੀ, 
ਅਸੀਂ ਸੱਚ ਬੋਲ ਕੇ ਠੱਗ ਲਈਏ...
ਗੱਲ ਛੇਤੀ ਕਿਸੇ ਨੂੰ ਦੱਸੀਏ ਨਾ ,
ਅਰਮਾਨ ਵੀ ਦਿੱਲ ਵਿੱਚ ਦੱਬ ਲਈਏ...


'deepgagan' #deepgagan #deepgagansaini #saini #noor_e_mohabbat 

#spark

GaganDeep Saini

-ਲਾ ਕੇ ਨਿਭਾਉਣ ਦੀ ਰੀਤ ਤਾਂ ਤੁਹਾਨੂੰ ਵੀ ਨਹੀਂ ਆਉਂਦੀ, 
 ਪਰ ਚਲੋ ਝੂਠਾ ਪਿਆਰ ਤਾਂ ਤੁਸੀਂ ਵੀ ਖੂਬ ਜਤਾ ਲੈਣੇ ਓ...
-ਵੈਸੇ ਮੈਂ ਕਈ ਵਾਰ ਦੇਖਿਆ ਹੈ, 
 ਜੇ ਤੁਸੀਂ ਆਪਣੀ ਗੱਲ ਮਨਵਾਉਣੀ ਹੋਵੇ 
 ਤਾਂ ਤੁਸੀਂ ਅਗਲੇ ਨੂੰ ਗੱਲਾਂ ਚ ਉਲਝਾ ਲੈਣੇ ਓਂ...
-ਜੇ ਕੋਈ ਤੁਹਾਡੇ ਡਰਦਾ ਹੋਇਆ ਬੋਲਦਾ ਨਹੀਂ, 
 ਤਾਂ ਤੁਸੀਂ ਉਸਦਾ ਖੂਬ ਫ਼ਾਇਦਾ ਉਠਾ ਲੈਣੇ ਓਂ...
-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, 
 ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ....

   'deepgagan' #deepgagan #noor_e_mohabbat 
#Silent

GaganDeep Saini

-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, 
 ਪਰ ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ...
-ਅਸੀਂ ਤਾਂ ਮਜ਼ਾਕ ਵਿੱਚ ਕਹਿ ਦਿੰਨੇ ਆਂ ਕੁਝ ਨਾ ਕੁਝ, 
 ਪਰ ਤੁਸੀਂ ਮਾਰਨ ਲਈ ਨਾਲੋਂ-ਨਾਲ ਤਾਨੇ ਵੀ ਬਣਾ ਲੈਣੇ ਓ...
-ਲਿਖਣ ਦੀ ਕਲਾ ਵੀ ਰੱਬ ਬਖ਼ਸ਼ੇ ਤੁਹਾਨੂੰ, 
 ਉਂਝ ਗੀਤ ਤਾਂ ਤੁਸੀਂ ਸੋਹਣੇ ਸੁਣਾ ਲੈਣੇ ਓਂ...
-ਸਾਡੀ ਗੱਲ ਸੁਣਕੇ ਤਾਂ ਕੋਈ ਹੱਸਦਾ ਵੀ ਨਹੀਂ, 
 ਪਰ ਤੁਸੀਂ ਤਾਂ ਰੁੱਸੇ ਨੂੰ ਵੀ ਮਿੰਟਾ ਚ ਮਨਾਂ ਲੈਣੇ ਓਂ...
-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, 
 ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ...


     'deepgagan' #deepgagan #noor_e_mohabbat 

#Silent

GaganDeep Saini

ਓਹਦਾ ਮੈਨੂੰ ਵਾਰ-ਵਾਰ ਸਤਾਉਣਾ ਭੁੱਲ ਜਾਂਗੇ...
ਓਹਦਾ ਪਹਿਲੀ ਦਫ਼ਾ ਮੇਰੇ ਨਾਲ ਅੱਖ਼ੀਆਂ ਮਿਲਾਉਣਾ ਭੁੱਲ ਜਾਂਗੇ...
ਹਰ-ਇੱਕ ਨੂੰ ਹੱਸ ਕੇ ਗਲ਼ ਨਾਲ ਲਾਉਣਾ ਭੁੱਲ ਜਾਂਗੇ...
ਓਹਨੇ ਚੁੰਨ ਲਿਆ ਨਵਾਂ ਹਮਸਫ਼ਰ, 
ਅਸੀਂ ਵੀ ਆਪੇ ਹੌਲੀ-ਹੌਲੀ ਕਿਸੇ ਹੋਰ ਨਾਲ ਖੁੱਲ੍ਹ ਜਾਂਗੇ...
ਹੱਸਦੇ ਰਿਹਾ ਕਰਾਂਗੇ, ਅਸੀਂ ਹੁਣ ਰੋਣਾ ਭੁੱਲ ਜਾਂਗੇ...

'deepgagan' #deepgagan #deepgagansaini #noor_e_mohabbat #saini

#alone

GaganDeep Saini

ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ...
ਕਿਸੇ ਦੇ ਖ਼ਵਾਬਾਂ ਵਿੱਚ ਹੁਣ ਖੋਣਾ ਭੁੱਲ ਜਾਂਗੇ...
ਬੇਫਿਕਰ ਹੋ ਕੇ ਬਿਤਾਵਾਂਗੇ ਜ਼ਿੰਦਗੀ, ਪਹਿਲਾਂ ਵਾਂਗ ਮਰ-ਮਰ ਕੇ  ਜਿਓਣਾ ਭੁੱਲ ਜਾਂਗੇ...
ਜਣੇ-ਖਣੇ ਨੂੰ ਦਿਲ ਦੀ ਗੱਲ ਹੁਣ ਸਣਾਉਣਾ ਭੁੱਲ ਜਾਂਗੇ...
ਓਹਦੀਆਂ ਯਾਦਾਂ ਦੇ ਵਿੱਚ ਆਪਣਾ ਪਲ਼-ਪਲ਼ ਬਿਤਾਉਣਾ ਭੁੱਲ ਜਾਂਗੇ...
 ਹੱਸਦੇ ਰਿਹਾ ਕਰਾਂਗੇ, ਅਸੀਂ ਰੋਣਾ ਭੁੱਲ ਜਾਂਗੇ...

'deepgagan' #deepgagan #noor_e_mohabbat 

#alone

GaganDeep Saini

ਕਿੰਨਾ ਦੀ ਗੱਲ ਕਰਦਾ ਏਂ..? ਜੋ ਤੇਰੇ ਨਾਲ ਨਹੀਂ ਲੜੇ...
ਕਿੰਨਾ ਦੀ ਗੱਲ ਕਰਦਾ ਏਂ..? ਜੋ ਤੇਰੇ ਨਾਲ ਨਹੀਂ ਪੜ੍ਹੇ...
ਕਿੰਨਾ ਦੀ ਗੱਲ ਕਰਦਾ ਏਂ..? ਜੋ ਤੇਰੇ ਨਾਲ ਨਹੀਂ ਖੜੇ...
ਕਿੰਨਾ ਦੀ ਗੱਲ ਕਰਦਾ ਏਂ..? ਜੋ ਜਾਂਦੀ ਵਾਰੀ ਤੇਰੇ ਨਾਲ ਨਹੀਂ     ਸੜੇ...
ਕਿੰਨਾ ਦੀ ਗੱਲ ਕਰਦਾ ਏਂ..? ਜੋ ਤੇਰੇ ਨਾਲ ਮੰਦਿਰ-ਮਸੀਤ ਨਹੀਂ ਵੜੇ...
ਕਿੰਨਾ ਦੀ ਗੱਲ ਕਰਦਾ ਏਂ..? ਜੋ ਤੇਰੇ ਨਾਲ ਇੱਕ ਪੌੜੀ ਪਿਆਰ ਦੀ ਨਹੀਂ ਚੜੇ...
ਹਰੇਕ ਨੂੰ ਆਪਣਾ-ਆਪਣਾ ਕਹਿਣਾ ਛੱਡ ਦਿਓ ਜਨਾਬ, 
ਏਥੇ ਕੰਮ ਨੂੰ ਆਪਣੇ ਬਣੇ ਫਿਰਦੇ ਨੇ ਬੜੇ...

'deepgagan' #deepgagan #noor_e_mohabbat 
#CityEvening

GaganDeep Saini

(8)

ਤੂੰ ਕਹਿੰਦੀ ਸੀ, ਕੇ sad ਤੇ ਸੂਫ਼ੀ ਅੱਜ-ਕਲ ਕੋਈ ਨਹੀਂ
ਪਸੰਦ ਕਰਦਾ, ਤੂੰ ਚੱਕਵਾਂ ਲਿਖਿਆ ਕਰ...
ਕੇ ਤੂੰ ਕੁੱਝ ਜ਼ਿਆਦਾ ਹੀ simple ਸਾਦਾ ਜੇਹਾ ਬਣ ਕੇ ਰਹਿਣਾ ਏਂ,      ਥੋੜ੍ਹਾ branded ਦਿਖਿਆ ਕਰ...
ਹੁਣ ਦੇਖਾਂਗੇ ਕਿਵੇਂ ਕਰੇਂਗੀ ਤੂੰ ਇਸ post ਨੂੰ share, ਉਂਝ ਤਾਂ ਬੜਾ ਕਹਿੰਦੀ ਸੀ, ਕੇ ਤੇਰੀ ਸ਼ਾਇਰੀ ਦੇ ਕਿੱਸੇ ਮੈਂ ਹਰ ਥਾਂ 'ਤੇ ਸੁਣਾਏ ਨੇ...
ਇੱਕ ਗੱਲ ਤਾਂ ਦੱਸ ਕੇ ਜਾਈਂ ਯਾਰਾ, ਹੋਰ ਕਿੰਨੇ friend ਬਣਾਏ ਨੇ...


'deepgagan' #deepgagan  #noor_e_mohabbat 

#peace

GaganDeep Saini

(5)

ਕੇ ਜੋ ਹੋਇਆ ਮੇਰੇ ਨਾਲ ਮੈਂ ਓਹੀ ਲਿਖਿਆ ਏ...
'ਦੀਪਗਗਨ' ਨੇ ਤੇਰੇ ਤੋਂ ਬੜਾ ਕੁੱਝ ਸਿੱਖਿਆ ਏ...
ਏਡੀ ਵੀ ਕੋਈ ਗੱਲ ਨਹੀਂ, ਮੈਂ ਵੀ ਬੜੇ ਅਜ਼ਮਾਏ ਨੇ...
ਇੱਕ ਗੱਲ ਤਾਂ ਦੱਸ ਕੇ ਜਾਈਂ ਯਾਰਾ, 
ਹੋਰ ਕਿੰਨੇ friend ਬਣਾਏ ਨੇ...
 
                                    'deepgagan' #deepgagan #noor_e_mohabbat 

#Light

GaganDeep Saini

(3)

-ਮੇਰੀ ਕੋਈ ਵੀ ਗੱਲ ਨਹੀਂ ਜਰੂਰੀ, 
 ਪਰ ਤੇਰੀ ਹਰ ਗੱਲ ਖਾਸ ਐ..
-ਜ਼ਿਆਦਾ ਕੁੱਝ ਨਹੀਂ, 
 'ਦੀਪਗਗਨ' ਥੋੜ੍ਹਾ ਜਿਹਾ ਉਦਾਸ ਐ...
-ਬਸ ਤੇਰੇ ਨਾਲ ਹੀ ਹੁੰਦੀ ਹੈ ਗੱਲ ਮੇਰੀ, 
 ਹੋਰ ਕਿਸੇ ਨਾਲ ਨਹੀਂ, ਇਹ ਕਹਿ ਕੇ, 
 ਤੂੰ ਕਿੰਨਿਆਂ 'ਤੇ ਹੱਕ ਜਤਾਏ ਨੇ...
-ਇੱਕ ਗੱਲ ਤਾਂ ਦੱਸ ਕੇ ਜਾਈਂ ਯਾਰਾ, 
 ਹੋਰ ਕਿੰਨੇ friend ਬਣਾਏ ਨੇ... 

                                         'deepgagan' #deepgagan #noor_e_mohabbat 

#Light
loader
Home
Explore
Events
Notification
Profile