Nojoto: Largest Storytelling Platform

Best ਪਾਪ Shayari, Status, Quotes, Stories

Find the Best ਪਾਪ Shayari, Status, Quotes from top creators only on Nojoto App. Also find trending photos & videos about ਪਾਪੀ meaning in english, ਪਾਪ meaning in english, ਪਾਪੀ ਕੇ ਮਾਰਨੇ ਕੋ, ਪਾਪੜ ਵੇਲਣਾ, ਪਾਪ ਕੀ ਜੰਝ,

  • 9 Followers
  • 10 Stories

Biikrmjet Sing

#ਪਾਪ #ਗਿਆਨ

read more
ਪਾਪ ਕਰੇਦਾ ਚੁੱਪ ਚਪੀਤੇ ਦਾਨ ਕਰੇ ਪਾ ਰੌਲਾ ਵੇ ,
ਬਾਹਰੋਂ ਦਿਖਦਾ ਸਾਫ ਸੁਚੱਜਾ ਅੰਦਰੋਂ ਕਾਲਾ ਕੋਲਾ ਵੈ,
ਨਾਮ ਇਲਾਹੀ ਸੁਣਨ ਦੇ ਵੇਲੇ ਹੋ ਜਾਂਦਾ ਕਿਉਂ ਬੋਲਾ ਵੈ,
ਬੰਦਿਆ ਤੇਰੀ ਹਰ ਹਰਕਤ ਉੱਤੇ ਨਜ਼ਰ ਰਖੇਦਾ ਮੌਲਾ ਵੈ ।।ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🌺❤️

©Biikrmjet Sing #ਪਾਪ

Baljeet Chauhan

#ਪਾਪ #alone ਰਘਬੀਰ ਸਿੰਘ jasvir kaur sidhu Naseeb bhatti sraj..midnight writer ਕਮਲਪ੍ਰੀਤ ਕੌਰ #ਸ਼ਾਇਰੀ

read more
ਜਿਨੀਆਂ ਮਰਜੀ 
ਸੁੱਖ ਲੈ ਮੇਰੀ ਮੌਤ ਦੀਆਂ ਸੁੱਖਾਂ
ਏਨਾਂ ਸੌਖਾ ਨੀ ਮਰਦਾ ਮੈਂ
ਏਨੇ ਤਾਂ ਮੈਂ ਸਾਂਹ ਨਹੀਂ ਲਏ
ਜਿੰਨੇ ਪਾਪ ਕਰੇ ਆ

ਬਲਜੀਤ ਚੌਹਾਨ

©Baljeet Chauhan #ਪਾਪ 

#alone  ਰਘਬੀਰ ਸਿੰਘ  jasvir kaur sidhu  Naseeb bhatti sraj..midnight writer ਕਮਲਪ੍ਰੀਤ ਕੌਰ

Mehra Saab

#ਪਾਪ#ਅੰਤ#ਪਛਤਾਉਣਾ

read more
ਦੁਨੀਆਂ ਤੇ ਕੋਈ ਜੋ ਪਾਪ ਕਰਦਾ ਏ
ਆਪਣੇ ਪਾਪਾਂ ਦੀ ਝੋਲ਼ੀ ਆਪ ਹੀ ਭਰਦਾ ਏ
ਅਜੇ ਵੀ ਟੈਮ ਆ ਸਭ ਕੋਲ ਸੁਧਰ ਜੋ ਲੋਕੋਂ
ਆਖੀਰ ਟੈਮ ਤੇ ਫਿਰ ਓਹੀ ਸਭ ਤੋਂ ਭਿਆਨਕ ਮੌਤ ਮਰਦਾ ਏ 🙏 #ਪਾਪ#ਅੰਤ#ਪਛਤਾਉਣਾ

M A N I N D E R

read more
ਬਹੁਤ ਖੁਸ਼ ਹੁੰਨਾ ਜਦ ਕੋਈ ਮੇਰਾ ਮਾੜਾ ਕਰਦਾ ਅਾ,
ਕਿਓਕਿ ਮੇਰੇ ਕਿਸੇ ਪਾਪ ਦਾ ਫਲ ਮਿਲ ਗਿਆ,
ਤੇ ਮੇਰਾ ਇੱਕ ਹੋਰ ਪਾਪ ਲੱਗਦਾ ਘੱਟ ਗਿਆ। ਮਨਿੰਦਰ

Guri Sherghria

my words

read more
ਤਕਲੀਫ ਪਿਆਰ ਕਰਨਾ ਪਾਪ ਨਹੀਂ, ਉਸਦੇ ਜਜ਼ਬਾਤਾਂ ਨਾਲ ਖੇਡਣਾ😔😔 ਪਾਪ ਹੈ my words

Aman Cheema

#confused

read more
ਅਨਭੋਲ ਨੇ ਬੱਚੇ
ਇਨਾ ਮੁਸਕਾਨਾਂ ਦੇ ਬੋਲ 
ਬੜੇ ਅਨਭੋਲ 
ਜੋ ਚਿਹਰੇ ਬੱਚਿਆ ਦੇ |
ਲੋਰੀ ਦਾ ਦਾਅਵਾ 
ਦਾਦੇ ਦੀ ਪੱਗ ਦਾ ਮਾਵਾ
ਹਠਖੇਲੀਆਂ ਕਰਦੇ ਜਿਉਣ ਜੋਗੇ|
ਸਿਖਰ ਦੁਪਹਿਰੇ ਨਾਲ ਲੜਦੇ 
ਹੋ ਮਿੱਟੀ ਨਾਲ ਮਿੱਟੀ ਖੜਦੇ
ਸੋਹਲ ਹੱਥਾਂ ਨੂੰ ਝਾੜਦੇ 
ਬਹੁਤ ਨੇ ਸੋਹਣੇ ਲਗਦੇ
ਇਨਾ ਨੂੰ ਕਦੇ ਮਾਰਦੇ ਨੀ ਹੁੰਦੇ 
ਸੱਚੀ ਬੜਾ ਪਾਪ ਲੱਗਦਾ ਏ 
ਇਨਾ ਦੀਆਂ ਸੱਧਰਾਂ ਨੂੰ ਉਜਾੜਦੇ ਨੀ ਹੁੰਦੇ|

ਫੁੱਲਾਂ ਜਿਹੇ ਹਾਸੇ 
ਜਿੱਦਾ ਪਾਣੀ ਵਿੱਚ ਪਤਾਸੇ 
ਅੰਬਰਾਂ ਤੋ ਤਾਰੇ ਫੜਦੇ 
ਨਿੱਤ ਮੰਜੇ  ਤੇ ਚੜਕੇ 
ਘੁੱਗੀਆਂ ਦੇ ਨਾਲ ਗੱਲਾਂ ਕਰਦੇ 
ਮਾਣੋ ਦੇ ਨਾਲ ਗੌਣ ਨੇ ਰਚਦੇ
ਬੂਹੇ ਅੱਗੇ ਜਾ ਨੇ ਸੱਜਦੇ 
ਨਾ ਮਾਂ ਦੀ  ਘੂਰ ਤੋ ਡਰਦੇ 
ਖਿਡਾਉਣਿਆ ਦੇ ਸ਼ੌਕੀ 
ਬਾਬੇ ਬਿਸਨੇ ਦੇ ਦਰ ਤੇ ਭਰਦੇ ਚੌਕੀ
ਇਨਾ ਦੀਆਂ ਰੁਚੀਆਂ ਨੂੰ ਲਤਾੜਦੇ ਨੀ ਹੁੰਦੇ 
ਸੱਚੀ ਬੜਾ ਪਾਪ ਲੱਗਦਾ ਏ 
ਇਨਾ ਦੀਆਂ ਸੱਧਰਾਂ ਨੂੰ ਉਜਾੜਦੇ ਨੀ ਹੁੰਦੇ
ਅਮਨ ਚੀਮਾਂ #confused

Rooh

#poem

read more
ੳੁਲਝਣਾ ਭਰੀ ਜ਼ਿੰਦਗੀ ਦਾ
ਹੱਲ ਜ਼ਰੂਰ ਹੋਏਗਾ |
ਬਹੁਤਾ ਸੁੱਖ ਪਾਏਗਾ ਜੋ 
ਬਹੁਤਾ ਖੁੱਲ੍ਹ ਰੋਏਗਾ |
ਪੰਡਤਾਂ, ਕਾਜ਼ੀਅਾਂ ਕੋਲ਼ੋਂ 
ਪਾਪ ਧੋਏ ਜਾਣੇ ਨੲੀਂ |
ਪਾਪ ੳੁਹਨਾਂ ਦੇ ਧੁਲਣੇ 
ਜੋ ਮਨ ਅਾਪਣਾ ਧੋੲੇਗਾ |

ਕੁਦਰਤ ਲੁੱਟੀ, ਕੁਦਰਤ ਚੀਖੀ, 
ਕੁਦਰਤ ਨੂੰ ਫਟਕਾਰ ਪੲੀ |
ਬੰਦਾ ਕੋਸੇ ਰੱਬ ਨੂੰ 
ਜਦ ਬੰਦੇ ਕੋਲ਼ੋਂ ਮਾਰ ਪੲੀ |
ੳੁੱਜੜੀ ਜ਼ਿੰਦਗੀ,
ੳੁੱਜੜੇ ਖ਼ਵਾਬ,
ਰੂਹਾਂ ਰਾਖ ਹੋੲੀਅਾਂ ਨੇ |
ਜਿੰਨੀਅਾਂ ਗੱਲਾਂ ਪੁੰਨ ਦੀਅਾਂ,
ਸਾਰੀਅਾਂ ਪਾਪ ਹੋੲੀਅਾਂ ਨੇ |

- ਰੂਹ

Sach Sharma

#ਪਾਪ #ਪੁੰਨ

read more
ਦੁਨੀਅਾ ਦਾ ਸਭ ਤੋਂ ਵੱਡਾ ਪੁੰਨ....!!
ਅਾਪਣੇ ਅਾਪ ਨੂੰ ਰੋਂਦੇ ਹੋਏ ਨੂੰ ਚੁੱਪ ਕਰਉਣਾ...
ਦੁਨੀਅਾ ਦਾ ਸਭ ਤੋਂ ਵੱਡਾ ਪਾਪ .....!!
ਖੁਦ ਅਾਪਣੀ ਮਕਾਣ ਦੇਣਾ ਰੋਜ਼..

@sach_sharma_786 

ਮੈਂ ੲਿਹ ਦੋਨੋਂ ਪਾਪ ਤੇ ਪੁੰਨ ਰੋਜ ਕਰਦਾ ਆ....
ਬਿਨਾਂ ਨਾਗੇ....!!! #ਪਾਪ #ਪੁੰਨ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile