Nojoto: Largest Storytelling Platform

New rajiv dhingra Quotes, Status, Photo, Video

Find the Latest Status about rajiv dhingra from top creators only on Nojoto App. Also find trending photos & videos about, rajiv dhingra.

Vicky wanted

Anupriya –Varsha Shukla Barkha Sakshi Dhingra Sudha Tripathi Hinduism

read more
ਧੰਨਵਾਦ ਜੀ

©Vicky wanted  Anupriya  –Varsha Shukla  Barkha  Sakshi Dhingra  Sudha Tripathi  Hinduism

Vicky wanted

#Exploration –Varsha Shukla Anupriya Sakshi Dhingra Pooja Udeshi Sudha Tripathi

read more
ਰੁੱਖ

ਇਹ ਧਰਤੀ ਬਿੱਲਕੁਲ ਸੁੰਨੀ ਸੀ,
ਰੁੱਖ ਧਰਤੀ ਦਾ ਸ਼ਿੰਗਾਰ ਬਣੇ।
ਜਦ ਸਾਨੂੰ ਬੜੀ ਜਰੂਰਤ ਸੀ,
ਰੁੱਖ ਸਾਡੇ ਪਾਲਣਹਾਰ ਬਣੇ।
ਤਨ ਢਕਣੇ ਲਈ ਪੱਤੇ ਦਿੱਤੇ,
ਖਾਵਣ ਲਈ ਦਿੱਤੇ ਫਲ ਸਾਨੂੰ।
ਸੀ ਜੀਣਾ ਮੁਸ਼ਕਿਲ ਅੱਜ ਸਾਡਾ,
ਰੁੱਖਾ ਨੇ ਦਿੱਤਾ ਕੱਲ੍ਹ ਸਾਨੂੰ।
ਰੱਖਿਆਂ ਨਹੀਓ ਕੁਝ ਆਪਣੇ ਲਈ,
ਦੇ ਦਿੱਤਾ ਆਪਣਾਂ ਸਭ ਸਾਨੂੰ।
ਜਦ ਸਰਦੀ ਦੇ ਵਿੱਚ ਠਰੇ ਅਸੀ,
ਇਹਨਾਂ ਕਿਹਾ ਲਗਾ ਲੈ ਅੱਗ ਸਾਨੂੰ।
ਖੁਦ ਝੱਲਕੇ ਧੁੱਪਾ ਜੇਠ ਦੀਆਂ,
ਸਾਨੂੰ ਛਾਵੇਂ ਬਿਠਾਇਆਂ ਰੁੱਖਾਂ ਨੇ।
ਕਦੇ ਮੱਥੇ ਤਿਉੜੀ ਨਹੀਂ ਪਾਈ,
ਸਾਨੂੰ ਸੀਨੇ ਲਾਇਆਂ ਰੁੱਖਾਂ ਨੇ।
ਕੁਝ ਘਟ ਨਹੀਓ ਜਾਣਾਂ ਤੇਰਾ,
ਰੁੱਖਾਂ ਨੂੰ ਪਾਣੀ ਪਾਇਆਂ ਕਰ।
ਜੇ ਰੁੱਖਾਂ ਦੇ ਨਾਲ ਪਿਆਰ "ਵਿੱਕੀ",
ਹਰ ਮਹੀਨੇ ਦੋ ਰੁੱਖ ਲਾਇਆਂ ਕਰ।

©Vicky wanted #Exploration  –Varsha Shukla  Anupriya  Sakshi Dhingra  Pooja Udeshi  Sudha Tripathi

Vicky wanted

#Death –Varsha Shukla Sakshi Dhingra Sudha Tripathi Pooja Udeshi Anshu writer ਜੀਵਨ ਅਤੇ ਮੌਤ

read more
ਮੌਤ                    

ਜਦ ਦੁਨੀਆਂ ਤੋਂ ਰੁਕਸਤ ਹੋਣਾ, 
ਜੱਗ ਉੱਤੇ ਮੁੜਕੇ ਨਹੀਂ ਆਉਣਾਂ। 
ਮਿੱਟੀ ਵਿੱਚੋਂ ਜਨਮ ਲਿਆ ਤੂੰ,
ਮੁੜ ਮਿੱਟੀ ਵਿੱਚ ਮਿੱਟੀ ਹੋਣਾ।
ਜਿੰਨ੍ਹਾ ਉੱਪਰ ਮਾਣ ਕਰੇ ਤੂੰ,
ਉਹਨਾ ਦੇਖਣ ਤੱਕ ਨਹੀਂ ਆਉਣਾਂ।
ਰੁਸ ਜਾਣਾ ਤੈ ਦੁਨੀਆਂ ਨਾਲੋਂ,
ਨਹੀ ਕਿਸੇ ਨੇ ਆਣ ਮਨਾਉਣਾ।
ਸੁੱਚਾ ਨਹਾਉਣਾ ਦੋ ਵਾਰੀ ਦਾ,
ਇੱਕ ਜੰਮਿਆਂ ਇੱਕ ਮਰਕੇ ਨਹਾਉਣਾ।
ਨਾਮ ਧਿਆ ਲੈ ਉਸ ਮਾਲਕ ਦਾ,
ਜੋ ਹੈ ਤੇਰੇ ਨਾਲ ਖਲੋਣਾ।
ਚੰਗੇ ਕ੍ਰਮ ਕਰੀ ਜਾ ਬੰਦੇ,
ਹਿਸਾਬ ਤੇਰੇ ਕਰਮਾਂ ਦਾ ਹੋਣਾ।
ਅਮਰ ਨਹੀ ਕੋਈ ਏਥੇ "Vicky",
ਮੌਤ ਭੈੜੀ ਨੇ ਸਭ ਨੂੰ ਆਉਣਾਂ।
ਮੌਤ ਭੈੜੀ ਨੇ ਸਭ ਨੂੰ ਆਉਣਾਂ।।

©Vicky wanted #Death  –Varsha Shukla  Sakshi Dhingra  Sudha Tripathi  Pooja Udeshi  Anshu writer   ਜੀਵਨ ਅਤੇ ਮੌਤ

Vicky wanted

love Anshu writer –Varsha Shukla Sudha Tripathi Anupriya Sakshi Dhingra

read more
#_ਇਸ਼ਕੇ_ਦਾ_ਮਾਲੀ

ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ,
ਜਿਸਨੇ ਵੀ ਇਸ਼ਕ ਬਣਾਇਆ ਹੋਣਾਂ।
ਰੱਬ ਰੂਪ ਪੁਜਾਰੀ ਇਸ਼ਕ ਦਾ ਉਹ,
ਬੱਸ ਪਿਆਰ ਵੰਡਣ ਹੀ ਆਇਆ ਹੋਣਾਂ।
ਰੱਬ ਦਾ ਹੀ ਦੂਜਾ ਨਾਂਮ ਇਸ਼ਕ,
ਉਹਨੇ ਦੁਨੀਆਂ ਨੂੰ ਸਮਝਾਇਆ ਹੋਣਾਂ।
ਉਹਨੇ ਨਫ਼ਰਤ ਭਰੀ ਇਸ ਦੁਨੀਆਂ ਦੇ,
ਕਿੰਝ ਦਿਲਾਂ ਵਿੱਚ ਇਸ਼ਕ ਜਗਾਇਆ ਹੋਣਾਂ।
ਬਣੇ ਵੈਰੀ ਤਾ ਹੋਣਗੇ ਲੋਕ ਉਹਦੇ,
ਉਹਨੂੰ ਮਾਰਨ ਦਾ ਜੋਰ ਤਾਂ ਲਾਇਆ ਹੋਣਾਂ।
ਜਦ ਰੁੱਤ ਸੀ ਚੱਲਦੀ ਨਫ਼ਰਤ ਦੀ,
ਉਹਨੇ ਕਿੱਦਾਂ ਇਸ਼ਕ ਉਘਾਇਆ ਹੋਣਾਂ।
ਬੂਟਾ ਇਸ਼ਕ ਦਾ ਤਾਹੀ ਉੱਘ ਚੱਲਿਆ,
ਉਹਨੇ ਦਿਲ ਦਾ ਖੂਨ ਪਿਲਾਇਆ ਹੋਣਾਂ।
ਉਸ ਇਸ਼ਕ ਦੇ ਬੂਟੇ ਨੂੰ ਯਾਰੋ,
ਜਦ ਚੜ੍ਹਕੇ ਜੋਬਨ ਆਇਆ ਹੋਣਾਂ।
ਫਿਰ ਨਫ਼ਰਤ ਭਰੀ ਇਸ ਦੁਨੀਆਂ ਨੇ,
ਬੜਾ ਜੁਲਮ ਮਾਲੀ ਤੇ ਢਾਇਆ ਹੋਣਾਂ।
ਬੂਟਾ ਇਸ਼ਕ ਦਾ ਚੱਲਿਆ ਬਚਾ ਜਿਹੜਾ,
ਲੋਕਾਂ ਮਾਲੀ ਤਾ ਮਾਰ ਮੁਕਾਇਆ ਹੋਣਾਂ।
ਮਾਲੀ ਮਰਨ ਪਿੱਛੋਂ ਉਸ ਬੂਟੇ ਨੂੰ,
ਨਹੀ ਪਾਣੀ ਕਿਸੇ ਨੇ ਪਾਇਆ ਹੋਣਾਂ।
ਲੱਗੇ ਉਡੀਕ ਰਿਹੈ ਉਸ ਮਾਲੀ ਨੂੰ,
ਵਿੱਕੀ " ਇਸ਼ਕ ਤਾਹੀ ਕੁਮਲਾਇਆ ਹੋਣਾਂ।

©Vicky wanted #love  Anshu writer  –Varsha Shukla  Sudha Tripathi  Anupriya  Sakshi Dhingra
loader
Home
Explore
Events
Notification
Profile